ਗਾਇਕਾ Nimrat Khaira ਸੁਪਰਹਿੱਟ ਗੀਤ ਦੇਣ ਤੋਂ ਬਾਅਦ ਇੱਕ ਹੋਰ ਗਾਣਾ ਲੈ ਕੇ ਆ ਗਈ ਹੈ , ਜੀ ਹਾਂ Nimrat Khaira ਦਾ ਨਵਾਂ ਗੀਤ 'Blink' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੀ ਫੀਚਰਿੰਗ ‘ਚ Neeru Bajwa ਨਜ਼ਰ ਆ ਰਹੇ ਨੇ । ਜਿਸਦੇ ਚੱਲਦੇ ਗੀਤ ਦੇ ਵੀਡੀਓ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ।
ਜੇ ਤੁਸੀ ਅਜੇ ਵੀ ਨਹੀਂ ਦੇਖਿਆ ਤਾਂ ਇੱਕ ਨਜ਼ਰ ਮਾਰੋ।
ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹੋਏ ਨੇ ਅਤੇ ਕੰਪੋਜ਼ਿੰਗ ਵੀ ਉਨ੍ਹਾਂ ਨੇ ਖੁਦ ਕੀਤਾ ਹੈ । ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ । ਬਰੈਂਡ ਬੀ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ।
ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਮੁਟਿਆਰ ਦੇ ਪਿਆਰ ‘ਚ ਪੈ ਚੁੱਕਿਆ ਹੈ ਅਤੇ ਮੁਟਿਆਰ ਵੀ ਉਸ ਗੱਭਰੂ ਦੇ ਪਿਆਰ ਨੂੰ ਹਰ ਕਿਸੇ ਤੋਂ ਲੁਕੋ ਕੇ ਰੱਖਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਕਈ ਹਿੱਟ ਗੀਤ ਦੇ ਚੁੱਕੇ ਹਨ ।
ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ Nimrat Khaira ਨੇ ਆਪਣੀ ਪਹਿਚਾਣ ਗੀਤ 'Ishq Kacheri' ਰਾਹੀਂ ਬਣੀਏ। Nimrat Khaira ਨੇ ਰੇਡੀਓ ਮਿਰਚੀ ਮਿਊਜ਼ਿਕ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਉਸ ਨੇ ਆਪਣੀ ਫ਼ਿਲਮ ਕੈਰੀਅਰ ਦੀ ਸ਼ੁਰੂਆਤ 2017 ਵਿਚ 'Lahoria' ਫਿਲਮ ਰਾਂਹੀ ਕੀਤੀ, ਤੁਹਾਨੂੰ ਦਸ ਦੇਈਏ ਕਿ Nimrat Khaira ਅਜਿਹੀ ਗਾਇਕਾ ਹੈ ।