Popular Countries

Nisha Bano ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ 'Simple Suit' ਦਾ ਪੋਸਟਰ

By Harpreet Kaur . 6th June 2020 11:29am
Nisha Bano ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ 'Simple Suit' ਦਾ ਪੋਸਟਰ




ਪੰਜਾਬੀ ਇੰਡਸਟਰੀ ਦੀ Nisha Bano ਜਿੰਨ੍ਹਾਂ ਦੀ ਗਾਇਕੀ ਅਤੇ ਐਕਟਿੰਗ ਨੂੰ ਹਰ ਤਰਾਂ ਦੇ ਲੋਕ ਪਸੰਦ ਕਰਦੇ ਹਨ। Nisha Bano ਦਰਜਨ ਦੇ ਕਰੀਬ ਪੰਜਾਬੀ ਫ਼ਿਲਮਾਂ ‘ਚ ਵਰਨਣਯੋਗ ਭੂਮਿਕਾਵਾਂ ਨਿਭਾ ਚੁੱਕੀ ਹੈ ਤੇ ਨਾਲ ਹੀ ਉਹ ਆਪਣੀ ਸੁਰੀਲੀ ਆਵਾਜ਼ ‘ਚ ਗੀਤ ਪੇਸ਼ ਕਰ ਚੁੱਕੀ ਹੈ। ਹਾਲ ਹੀ ‘ਚ ਪੰਜਾਬੀ ਅਦਾਕਾਰਾ Nisha Bano ਆਪਣੇ ਨਵੇਂ ਸਿੰਗਲ ਟਰੈਕ 'Simple Suit' ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਬਹੁਤ ਜਲਦ ਹਾਜ਼ਿਰ ਹੋਵੇਗੀ । Nisha Bano ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦੇ ਪੋਸਟਰ  ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। 

ਦੇਖੋ ਪੋਸਟਰ। 



'Simple Suit'  ਗੀਤ ਨੂੰ Nisha Bano ਨੇ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ kamma alachauria ਨੇ ਲਿਖੇ ਹਨ ਤੇ ਮਿਊਜ਼ਿਕ bloodybeat1 ਨੇ ਤਿਆਰ ਕੀਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ Harry Rai ਨੇ ਤਿਆਰ ਕੀਤਾ ਹੈ। ਗੀਤ ‘ਚ ਅਦਾਕਾਰੀ ਕਰਦੇ ਹੋਏ ਖੁਦ Nisha Bano ਨਜ਼ਰ ਆਉਣਗੇ। 'Simple Suit' ਗੀਤ ਦੀ ਰਿਲੀਜ਼ ਤਾਰੀਕ ਤਾਂ ਸਾਂਝੀ ਨਹੀਂ ਕੀਤੀ ਗਈ ਪਰ ਇਸ ਗੀਤ ਨੂੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। 



ਜੇ ਗੱਲ ਕਰੀਏ Nisha Bano ਦੇ ਕੰਮ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ। ਉਹ ਇਸ ਤੋਂ ਪਹਿਲਾਂ Adab Jatti, Tere Karke, Sauhaan, Parche Te Charche, Chakve Vichar ਵਰਗੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।




 ਅਸੀਂ Nisha Bano ਨੂੰ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਲਈ ਸ਼ੁੱਭਕਾਮਨਵਾਂ ਦਿੰਦੇ ਹਾਂ ਅਤੇ ਤੁਸੀ ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ।