Popular Countries

ਹੁਣ Jazzy B ਦਾ ਗੀਤ 'all eyez on me 'ਪੰਜਾਬੀ ਇੰਡਸਟਰੀ ਵਿੱਚ ਧੱਕ ਪਾਵੇਗਾ

By Harpreet Kaur . 22nd January 2020 06:34pm
 ਹੁਣ Jazzy B ਦਾ ਗੀਤ 'all eyez on me 'ਪੰਜਾਬੀ ਇੰਡਸਟਰੀ ਵਿੱਚ ਧੱਕ ਪਾਵੇਗਾ

Jazzy B ਇੱਕ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਆਪਣੇ ਸ਼ਾਨਦਾਰ ਗੀਤਾਂ ਨਾਲ ਪੂਰੀ ਦੁਨੀਆ ਦੇ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ।ਪੰਜਾਬੀ ਪੌਪ ਦੇ ਰਾਜਾ Jazzy B Singhan Diyan Gadiyan,One Million,Jatt Da Flag,Shikaar ਅਤੇ Jugni ਵਰਗੇ ਹੋਰ ਵੀ ਕਈ ਸੁਪਰਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁਕੇ ਹਨ।ਇਸ ਇਲਾਵਾਂ Jazzy B ਇਕ ਵਾਰ ਫਿਰ ਆਪਣਾ ਨਵਾਂ ਗੀਤ ਲੈਕੇ ਆ ਰਹੇ ਨੇ ਜਿਸਦੀ ਜਾਣਕਾਰੀ saga music ਨੇ ਆਪਣੇ  ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਨਾਲ ਸ਼ੇਅਰ ਕੀਤੀ ਹੈ ਤੁਸੀ ਹੇਠਾਂ ਦਿਤੇ ਪੋਸਟਰ ਤੇ ਇਕ ਨਜ਼ਰ ਮਾਰੋ। 



ਗੀਤ ਬਾਰੇ ਤੁਹਾਨੂੰ ਦਸ ਦਈਏ ਕਿ ਇਸ ਗੀਤ ਨੂੰ Jazzy B ਦੁਆਰਾ ਗਾਇਆ ਗਿਆ ਹੈ ਇਸ ਗੀਤ ਵਿੱਚ Roach killa ਉਹਨਾਂ ਦਾ ਗੀਤ ਗਾਉਣ ਵਿੱਚ ਸਾਥ ਦੇਣਗੇ,ਅਤੇ ਗੀਤ ਨੂੰ ਸੰਗੀਤ ਵੀ Roach killa ਦੇਣਗੇ,ਇਸ ਗੀਤ ਦੇ ਬੋਲ lally ਨੇ ਲਿਖੇ ਹਨ। ਗੀਤ ਦਾ ਸਿਰਲੇਖ ਹੈ 'all eyez on me 'ਇਹ ਗੀਤ saga music ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। 




ਸਾਲ 2008 ਵਿੱਚ ਆਇਆ Jazzy B ਦਾ ਗੀਤ 'jine mera dil luteya' ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ ਜੋ ਕਿ ਇਕ ਵਾਰ ਫਿਰ ਤੋਂ saif ali khan ਦੀ ਫਿਲਮ Jawaani Jaaneman ਵਿੱਚ Jazzy B ਦੀ ਆਵਾਜ਼ ਵਿੱਚ ਰੀਮੇਕ ਕਰਕੇ ਰਿਲਿਜ਼ ਕੀਤਾ ਗਿਆ ਅਤੇ ਦਰਸ਼ਕਾਂ ਵਲੋਂ ਇਸ ਗੀਤ ਨੂੰ ਭਰਮਾ ਹੁੰਗਾਰਾ ਮਿਲਿਆ। 

ਗੀਤ 'all eyez on me ' ਨੂੰ ਸੁਣਨ ਲਈ ਤੁਸੀ ਕਿੰਨੇ ਉਤਸ਼ਾਹਿਤ ਹੋ,ਇਸ ਲਈ ਹੇਠਾਂ ਦਿੱਤੇ ਟਿੱਪਣੀ ਭਾਗ ਵਿਚ ਇਸ ਤੋਂ ਤੁਹਾਡੀਆਂ ਕੀ ਉਮੀਦਾਂ ਹਨ ਸਾਨੂੰ ਦੱਸੋ ਅਤੇ ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ। 

Related Posts: