Popular Countries

ਸੋਸ਼ਲ ਮੀਡੀਆ ‘ਤੇ ਛਾਇਆ Diljit Dosanjh ਦੀ ਨਵੀਂ ਫ਼ਿਲਮ 'RANNA CH DHANNA' ਦਾ ਪੋਸਟਰ , ਦੇਖੋ ਪੋਸਟਰ

By Harpreet Kaur . 19th September 2020 11:23am
ਸੋਸ਼ਲ ਮੀਡੀਆ ‘ਤੇ ਛਾਇਆ Diljit Dosanjh ਦੀ ਨਵੀਂ ਫ਼ਿਲਮ 'RANNA CH DHANNA' ਦਾ ਪੋਸਟਰ , ਦੇਖੋ ਪੋਸਟਰ

ਪੰਜਾਬੀ ਗਾਇਕ Diljit Dosanjh ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਅਦਾਕਾਰ Diljit Dosanjh ਜਿਨ੍ਹਾਂ ਨੇ ਫੈਨਜ਼ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ । ਜੀ ਹਾਂ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦੀ ਅਨਾਉਂਸਮੈਂਟ ਕਰ ਦਿੱਤੀ ਹੈ । ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘RANNA CH DHANNA’ ਦਾ ਮਜ਼ੇਦਾਰ ਅਤੇ ਹਾਸੇ ਦੇ ਰੰਗਾਂ ਨਾਲ ਭਰਿਆ ਪੋਸਟਰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ । ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ । ਦਰਸ਼ਕਾਂ ਨੂੰ ਇਹ ਪੋਸਟਰ ਖੂਬ ਪਸੰਦ ਆ ਰਿਹਾ ਹੈ । ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕਿਆ ਹੈ ।

ਦੇਖੋ ਪੋਸਟਰ,ਜੇ ਗੱਲ ਕਰੀਏ Diljit Dosanjh ਦੇ ਵਰਕ ਫਰੰਟ ਦੀ ਤਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੇ ਸਨਮੁੱਖ  ਹੋਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਦੀ ਇਸ ਐਲਬਮ ‘ਚ 16 ਗੀਤ ਨੇ । ਇੱਕ-ਇੱਕ ਕਰਕੇ ਇਸ ਐਲਬਮ ਦੇ ਗੀਤਾਂ ਦੇ ਵੀਡੀਓ ਦਰਸ਼ਕਾਂ ਦੇ ਰੁਬਰੂ ਹੋਣਗੇ ।  Diljit Dosanjh ਨੇ ਆਪਣੀ ਮਿਹਨਤ ਸਦਕਾ ਅੱਜ ਬਾਲੀਵੁੱਡ ਇੰਡਸਟਰੀ ‘ਚ ਵੀ ਚੰਗਾ ਨਾਂਅ ਬਣਾ ਲਿਆ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ਤੇ ਉਹਨਾਂ ਦੀ ਹਾਲ ਹੀ ਵਿੱਚ ਆਉਣ ਵਾਲੀ ਫਿਲਮ 'Jodi' ਵਿੱਚ Nimrat Khaira ਅਤੇ Amrinder Gill ਵੀ ਮੁਖ ਭੂਮਿਕਾ ਨਿਭਾਉਣਗੇ।