Popular Countries

ਮਸ਼ਹੂਰ ਪੰਜਾਬੀ ਗਾਇਕਾ Jenny Johal ਦੇ ਨਵੇਂ ਗੀਤ 'Do Dil' ਦਾ ਪੋਸਟਰ ਆਇਆ ਸਾਮਣੇ

By Harpreet Kaur . 21st May 2020 12:10pm
ਮਸ਼ਹੂਰ ਪੰਜਾਬੀ ਗਾਇਕਾ Jenny Johal ਦੇ ਨਵੇਂ ਗੀਤ 'Do Dil' ਦਾ ਪੋਸਟਰ ਆਇਆ ਸਾਮਣੇ



ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਪੰਜਾਬੀ ਗਾਇਕਾ Jenny Johal ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜੇਕਰ ਦੇਖਿਆ ਜਾਵੇਂ ਤਾਂ Jenny Johal  ਨੂੰ ਸੋਸ਼ਲ ਮੀਡਿਆ ‘ਤੇ ਐਕਟਿਵ ਰਹਿਣਾ ਕਾਫੀ ਪਸੰਦ ਹੈ ਅਤੇ ਇਸ ਦੇ ਨਾਲ ਹੀ ਪੰਜਾਬੀ ਗਾਇਕਾ Jenny Johal ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਉਹ 'Do Dil' ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਜਿਸਦੇ ਚੱਲਦੇ ਗੀਤ ਦਾ ਪੋਸਟਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ਪੋਸਟਰ ਬਹੁਤ ਹੀ ਖੂਬਸੂਰਤ ਹੈ। 

ਜੇ ਤੁਸੀ ਅਜੇ ਵੀ ਨਹੀਂ ਦੇਖਿਆ ਤਾਂ ਇੱਕ ਨਜ਼ਰ ਮਾਰੋ। 



ਜੇ ਗੱਲ ਕਰੀਏ ਗੀਤ ਦੇ ਕ੍ਰੇਡਿਟ ਦੀ ਤਾਂ , 'Do Dil' ਗੀਤ ਦੇ ਬੋਲ ਨਾਮੀ ਗੀਤਕਾਰ Fateh Shergill ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Laddi Gill ਨੇ ਦਿੱਤਾ ਹੈ । ਗੀਤ  ਦਾ ਵੀਡੀਓ Tru_Makers ਵੱਲੋਂ ਤਿਆਰ ਕੀਤਾ ਗਿਆ ਹੈ । 'Do Dil'  ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ jenny johal ਤੇ ankit raizada। ਗੀਤ ਨੂੰ T Series ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।



 ਜੇਕਰ Jenny Johal ਦੇ ਕੰਮ ਦੀ ਗੱਲ ਕੀਤੀ ਜਾਵੇ ਤਾ ਉਹਨਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਹਨਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ। ਉਹਨਾਂ ਨੇ ਇੰਡਸਟਰੀ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ।ਉਹ ਗੀਤ ਨੇ  Deck Swaraj Te, Mastaani, Batti Bore, Bil Le Gaya, Pind Velliyan Da, 32 Bore ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ।



ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Jenny Johal ਦੇ ਗੀਤ 'Do Dil' ਬਾਰੇ ਤੁਹਾਡੇ ਕਿ ਵਿਚਾਰ ਨੇ ਅਤੇ ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।