ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀ ਮੌਤ ਦੇ ਆਗੌਸ਼ ‘ਚ ਸਮਾ ਚੁੱਕੀਆਂ ਹਨ । ਅਜਿਹੇ ‘ਚ ਭਾਰਤ ‘ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਇਸ ਬਿਮਾਰੀ ਤੋਂ ਨਿਜ਼ਾਤ ਲਈ ਜਿੱਥੇ ਉਸ ਕੁਲ ਮਾਲਕ ਪ੍ਰਮਾਤਮਾ ਅੱਗੇ ਲੋਕ ਅਰਦਾਸਾਂ ਕਰ ਰਹੇ ਨੇ । ਉੱਥੇ ਹੀ Sukshinder Shinda ਨੇ ਵੀ ਉਸ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ।
ਜੀ ਹਾਂ Sukshinder Shinda ਭਾਈ Gagandeep Singh ਜੀ ਗੰਗਾਨਗਰ ਵਾਲਿਆਂ ਦੇ ਨਾਲ ‘ਜਗਤ ਜਲੰਦਾ ਰਖਿ ਲੈ’ ਸ਼ਬਦ ਕੱਢਣ ਜਾ ਰਹੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਦਾ ਸਾਥ ਦੇਣਗੇ ਗਾਇਕ Roshan Prince, Ammy Virk । ਇਸ ਸ਼ਬਦ ਦੀ ਫਸਟ ਲੁੱਕ Sukhsindra Chhinda ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।
ਦੇਖੋ
ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਅੱਜ ਪੂਰਾ ਸੰਸਾਰ ਬਹੁਤ ਅਉਖੇ ਸਮੇਂ ਵਿੱਚੋਂ ਲੰਘ ਰਿਹਾ ਹੈ, ਸਰਬੱਤ ਦੇ ਭਲੇ ਲਈ ਇਕ ਅਰਦਾਸ ਰੂਪੀ ਉਸ ਮਾਲਕ ਦੀ ਇਲਾਹੀ ਬਾਣੀ ਦਾ ਪਾਵਨ ਸ਼ਬਦ ਲੈ ਕੇ ਇਕ ਨਿਮਾਣਾ ਜਿਹਾ ਉਪਰਾਲਾ ਹੋਇਆ ਹੈ।ਆਸ ਕਰਦਾ ਹਾਂ ਤੁਸੀ ਅਸੀਸ ਬਖਸ਼ੀਸ਼ ਕਰੋਗੇ ਜੀ ।ਆਓੁ ਸਾਰੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।