Popular Countries

Irrfan Khan ਦੀ ਮੌਤ ‘ਤੇ ਪੰਜਾਬੀ ਕਲਾਕਾਰਾਂ ਨੇ ਵੀ ਜਤਾਇਆ ਦੁੱਖ

By Harpreet Kaur . 30th April 2020 12:17pm
Irrfan Khan ਦੀ ਮੌਤ ‘ਤੇ ਪੰਜਾਬੀ ਕਲਾਕਾਰਾਂ ਨੇ ਵੀ ਜਤਾਇਆ ਦੁੱਖ



ਬਾਲੀਵੁੱਡ ਦੇ ਦਿੱਗਜ ਅਦਾਕਾਰ Irrfan Khan ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ  29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ Irrfan Khan ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਨਾਲ ਮਨੋਰੰਜਨ ਜਗਤ ਦੇ ਨਾਲ ਜੁੜੇ ਹਰ ਕਲਾਕਾਰ ਲਈ ਵੱਡਾ ਸਦਮਾ ਹੈ । ਉਨ੍ਹਾਂ ਦੀ ਮੌਤ ਫ਼ਿਲਮੀ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ ।

ਪੰਜਾਬੀ ਗਾਇਕ Guru Randhawa ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ Irrfan Khan ਨਾਲ ਆਪਣੀ ਯਾਦ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਧੰਨਵਾਦ ਸਾਨੂੰ ਸਭ ਤੋਂ ਮਹਾਨ ਸਿਨੇਮਾ ਦੇਣ ਲਈ ਸਰ । ਮੈਂ ਤੁਹਾਡੇ ਨਾਲ ਕੰਮ ਕਰਨ ਦੀ ਹਮੇਸ਼ਾ ਕਦਰ ਕਰਾਂਗਾ , ਮੈਂ ਤੁਹਾਡੇ ਨਾਲ ਤਿੰਨ ਦਿਨ ਕੰਮ ਕੀਤਾ ਸੀ  'Suit suit' , 'Patola' ਗੀਤ  ਦੇ ਦੌਰਾਨ । ਤੁਹਾਡੇ ਨਾਲ ਮੇਰੀ ਬਾਲੀਵੁੱਡ ਵਿਚ ਐਂਟਰੀ ਮਿਲੀ ਸੀ ਸਰ । ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ ਸਰ । ਪ੍ਰਮਾਤਮਾ ਤੁਹਾਡੀ ਰੂਹ ਨੂੰ ਸ਼ਾਂਤੀ ਬਖਸ਼ੇ । ਲਵ ਯੂ ਸਰ ।’



ਪੰਜਾਬੀ ਅਦਾਕਾਰਾ Yuvraj Hans ਨੇ ਵੀ Irrfan Khan ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਤੁਸੀਂ ਸਾਡੇ ਵਿਚਕਾਰ ਨਹੀਂ ਰਹੇ ਹੋ । ਉਨ੍ਹਾਂ ਨੇ ਨਾਲ ਹੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ Irrfan Khan ਦੀ ਰੂਹ ਨੂੰ ਸ਼ਾਂਤੀ ਮਿਲੇ । 




Diljit Dosanjh ਨੇ ਵੀ ਆਪਣੀ ਇੰਸਟਾਗ੍ਰਾਮ ਅਕਾਉਂਟ ਸਟੋਰੀ ‘ਚ Irrfan Khan ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ । Sonam Bajwa, Sunanda Sharma, Simran Kaur Mundi ਤੇ ਕਈ ਹੋਰ ਅਦਾਕਾਰ ਤੇ ਗਾਇਕਾਂ ਨੇ Irrfan Khan ਦੀ ਮੌਤ ‘ਤੇ ਦੁੱਖ ਜਤਾਇਆ ਹੈ ।


View this post on Instagram

Rest in Peace Legend !!!

A post shared by Sonam Bajwa (@sonambajwa) on



Irrfan Khan ਦੀ ਦਮਦਾਰ ਅਦਾਕਾਰੀ ਦੇ ਲਈ ਉਨ੍ਹਾਂ ਨੂੰ 2011 ਵਿੱਚ ਪਦਮਾਸ੍ਰੀ ਨਾਲ ਨਿਵਾਜਿਆ ਗਿਆ।ਦਾ ਲੰਚ ਬਾਕਸ, ਪੀਕੂ, ਕਰੀਬ ਕਰੀਬ ਸਿੰਗਲ ਵਰਗੀਆਂ ਫ਼ਿਲਮਾਂ ਵਿੱਚ Irrfan Khan ਦੇ ਰੋਮਾਂਟਿਕ ਅੰਦਾਜ਼ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਖਾਸ ਕਰਕੇ ਪੀਕੂ ਵਿੱਚ ਦੀਪਿਕਾ ਪਾਦੁਕੋਣ ਦੇ ਨਾਲ ਉਨ੍ਹਾਂ ਦੀ ਜੋੜੀ ਕਾਫੀ ਹਿੱਟ ਰਹੀ।


View this post on Instagram

RIP 𝐿𝐸𝐺𝐸𝑁𝐷 💔

A post shared by Sunanda Sharma (@sunanda_ss) on



 Irrfan Khan ਦੀ ਆਖਰੀ ਫਿਲਮ 'Angrezi Medium' ਪਿਛਲੇ ਮਹੀਨੇ 20 ਮਾਰਚ ਨੂੰ ਰਿਲੀਜ਼ ਹੋਈ ਸੀ।