Popular Countries

ਵਿਆਹ ਦੇ ਬੰਧਨ ‘ਚ ਬੱਝੇ ਪੰਜਾਬੀ ਕਾਮੇਡੀਅਨ-ਐਕਟਰ Balraj Syal, ਫੈਨਜ਼ ਤੇ ਕਲਾਕਾਰ ਦੇ ਰਹੇ ਨੇ ਵਧਾਈ

By Harpreet Kaur . 7th September 2020 05:11pm
ਵਿਆਹ ਦੇ ਬੰਧਨ ‘ਚ ਬੱਝੇ ਪੰਜਾਬੀ ਕਾਮੇਡੀਅਨ-ਐਕਟਰ Balraj Syal, ਫੈਨਜ਼ ਤੇ ਕਲਾਕਾਰ ਦੇ ਰਹੇ ਨੇ ਵਧਾਈ
ਕਾਮੇਡੀਅਨ-ਅਦਾਕਾਰ Balraj Syal ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਵਿਆਹ ਦੀ ਤਸਵੀਰ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਕਾਮੇਡੀਅਨ ਅਦਾਕਾਰ Balraj Syal ਨੇ ਪਿਛਲੇ ਮਹੀਨੇ 6 ਅਗਸਤ ਨੂੰ ਪੰਜਾਬ ਦੇ ਜਲੰਧਰ ਵਿੱਚ ਗਾਇਕਾ Deepti Tuli ਨਾਲ ਵਿਆਹ ਕੀਤਾ। ਇਸ ਵਿਆਹ ਨੂੰ ਲੈ ਕੇ ਉਸ ਦੇ ਪ੍ਰਸ਼ੰਸਕਾਂ ਵਿਚ ਕਾਫ਼ੀ ਚਰਚਾ ਹੈ। 

ਤੁਹਾਨੂੰ ਦਸ ਦਈਏ ਇਸ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਨੇ । ਇਸ ਪੋਸਟ ਉੱਤੇ ਫੈਨਜ਼ ਤੋਂ ਇਲਾਵਾ ਟੀਵੀ ਜਗਤ ਦੇ ਕਲਾਕਾਰ ਵੀ ਕਮੈਂਟਸ ਕਰਕੇ ਵਧਾਈਆਂ ਦੇ ਰਹੇ ਨੇ ।


ਟੀਵੀ ਐਕਟਰ ਜੈ ਭਾਨੁਸ਼ਾਲੀ ਨੇ ਕਮੈਂਟ ‘ਚ ਲਿਖਿਆ- ਭਾਈ ਛੁਪੇ ਰੁਸਤਮ ਨਿਕਲੇ । ਆਰਤੀ ਸਿੰਘ, ਸੁਯਾਸ਼ ਰਾਏ, ਨਿਆ ਸ਼ਰਮਾ ਤੇ ਕਈ ਹੋਰ ਕਲਾਕਾਰਾਂ ਨੇ ਨਵੀਂ ਜੋੜੀ Balraj ਤੇ Deepti ਨੂੰ ਵਿਆਹ ਦੀ ਵਧਾਈ ਦਿੱਤੀ ਹੈ ।