Popular Countries

ਆਪਣੀ ਗਾਇਕੀ ਦੇ ਨਾਲ ਕਿਸਾਨਾਂ ਦੇ ਦਰਦ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਪੰਜਾਬੀ ਗਾਇਕ Amrinder Gill , ਦਰਸ਼ਕ ਹੋਏ ਭਾਵੁਕ

By Harpreet Kaur . 30th September 2020 11:26am
ਆਪਣੀ ਗਾਇਕੀ ਦੇ ਨਾਲ ਕਿਸਾਨਾਂ ਦੇ ਦਰਦ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਪੰਜਾਬੀ ਗਾਇਕ Amrinder Gill , ਦਰਸ਼ਕ ਹੋਏ ਭਾਵੁਕ






ਪੰਜਾਬੀ ਅਦਾਕਾਰਾ ਤੇ ਸਿੰਗਰ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ਤੇ ਹਾਲ ਹੀ ਚ' ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੀਤੀਆਂ ਜਾ ਰਹੀਆਂ ਥੱਕੇਸ਼ਾਹੀਆਂ ਦੇ ਖ਼ਿਲਾਫ ਪੰਜਾਬੀ ਕਲਾਕਾਰ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ । ਜਿਵੇਂ ਕਿ ਸਭ ਜਾਣ ਦੇ ਨੇ ਖੇਤੀ ਬਿੱਲਾਂ ਦੇ ਖਿਲਾਫ ਪੰਜਾਬ ‘ਚ ਰੋਸ ਪ੍ਰਦਰਸ਼ਨ ਚੱਲ ਰਹੇ ਹਨ । ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਹਨ



ਜਿਸਦੇ ਚੱਲਦੇ ਪੰਜਾਬੀ ਗਾਇਕ ਆਪਣੀ ਗਾਇਕੀ ਦੇ ਨਾਲ ਕਿਸਾਨਾਂ ਦੇ ਦਰਦ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ । ਪੰਜਾਬੀ ਗਾਇਕ ਤੇ ਐਕਟਰ Amrinder Gill ਜੋ ਕਿ ਆਪਣੇ ਨਵੇਂ ਗੀਤ ‘Soorjan Wale ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।





ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Bittu Cheema ਨੇ ਲਿਖੇ ਹਨ ਤੇ ਮਿਊਜ਼ਿਕ Lowkey ਨੇ ਦਿੱਤਾ ਹੈ । ਗੀਤ ਦਾ ਸ਼ਾਨਦਾਰ ਵੀਡੀਓ Stalinveer Singhਨੇ ਡਾਇਰੈਕਟ ਕੀਤਾ ਹੈ । ਗਾਣੇ ਦੇ ਵੀਡੀਓ ‘ਚ Ammy Virk ਤੇ nimrat khaira ਦੀ ਬਾਕਮਾਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ । 




ਗਾਣੇ ਨੂੰ ਦੇਖਕੇ ਦਰਸ਼ਕਾਂ ਭਾਵੁਕ ਹੋ ਰਹੇ ਹਨ । ਇਸ ਗੀਤ ਨੂੰ ਰਿਦਮ ਬੋਆਇਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।