Popular Countries

ਪੰਜਾਬੀ ਗਾਇਕ Amrit Maan ਦੀ ਮਾਤਾ ਦਾ ਹੋਇਆ ਦੇਹਾਂਤ ,ਪੰਜਾਬੀ ਕਲਾਕਾਰਾਂ ਨੇ ਜਤਾਇਆ ਦੁੱਖ

By Harpreet Kaur . 30th June 2020 12:23pm
ਪੰਜਾਬੀ ਗਾਇਕ Amrit Maan ਦੀ ਮਾਤਾ ਦਾ ਹੋਇਆ ਦੇਹਾਂਤ ,ਪੰਜਾਬੀ ਕਲਾਕਾਰਾਂ ਨੇ ਜਤਾਇਆ ਦੁੱਖ

ਬੀਤੇ ਦਿਨੀਂ ਪੰਜਾਬੀ ਗਾਇਕ Amrit Maan ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਮਾਤਾ ਦੇ ਅਕਾਲ ਚਲਾਣਾ ਦੀ ਖਬਰ ਦਿੱਤੀ ਸੀ । Amrit Maan ਇਸ ਸਮੇਂ ਦੁੱਖ ‘ਚ ਨੇ । ਹਰ ਬੱਚੇ ਲਈ ਉਸ ਦੀ ਮਾਂ ਰੱਬ ਹੁੰਦੀ ਹੈ ।ਪੰਜਾਬੀ ਕਲਾਕਾਰ ਇਸ ਮੁਸ਼ਕਿਲ ਸਮੇਂ ‘ਚ ਉਨ੍ਹਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ ਕਰ ਰਹੇ ਨੇ । Neeru Bajwa ਨੇ ਵੀ Amrit Maan ਦੀ ਮਾਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਜਤਾਇਆ ਹੈ ।

ਪੰਜਾਬੀ ਗਾਇਕ Kulwinder Bila ਨੇ ਵੀ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ, ‘ਬਹੁਤ ਜ਼ਿਆਦਾ ਦੁੱਖ ਲੱਗਿਆ ਸੁਣ ਕੇ ਸਾਡੇ ਵੀਰ ਅੰਮ੍ਰਿਤ ਮਾਨ ਦੀ ਮਾਤਾ ਇਸ ਦੁਨੀਆ ‘ਚ ਨਹੀਂ ਰਹੇ । ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ । ਉਧਰ Sharry Maan ਤੇ Gippy Grewal, Diljit Dosanjh  ਤੇ ਕਈ ਹੋਰ ਕਲਾਕਾਰਾਂ ਨੇ Amrit Maan ਦੀ ਮਾਤਾ ਜੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

Amrit Maan ਨੇ ਆਪਣੀ ਮਾਤਾ ਦੇ ਲਈ ਇੱਕ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਸੀ- ‘ਚੰਗਾ ਮਾਂ ਏਨਾਂ ਹੀ ਸਫ਼ਰ ਸੀ ਆਪਣਾ ਇਕੱਠਿਆਂ ਦਾ । ਹਰ ਜਨਮ ‘ਚ ਤੇਰਾ ਈ ਪੁੱਤ ਬਣ ਕੇ ਆਵਾਂ ਇਹੀ ਅਰਦਾਸ ਕਰਦਾ । ਕਿੰਨੇ ਈ ਸੁਫ਼ਨੇ ਅੱਜ ਤੇਰੇ ਨਾਲ ਚਲੇ ਗਏ । ਤੇਰੇ ਪੁੱਤ ਨੂੰ ਲੋੜ ਸੀ ਤੇਰੀ, ਜਲਦੀ ਫਿਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ ‘ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ ਅਤੇ ਹਾਂ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰੂੰਗਾਂ ਵਾਅਦਾ ਤੇਰੇ ਨਾਲ’ ।