Popular Countries

ਪੰਜਾਬੀ ਗਾਇਕ Hardeep Grewal ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ 'SON OF SOIL' , ਪੋਸਟਰ ਕੀਤਾ ਸਾਂਝਾ

By Harpreet Kaur . 8th July 2020 11:15am
ਪੰਜਾਬੀ ਗਾਇਕ Hardeep Grewal ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ  'SON OF SOIL' , ਪੋਸਟਰ ਕੀਤਾ ਸਾਂਝਾ



ਪੰਜਾਬੀ ਗਾਇਕ Hardeep Grewal ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘SON of SOIL-“ਪੁੱਤ ਜ਼ਿਮੀਂਦਾਰ ਦਾ” ਆ ਰਿਹਾ ਹੈ, ਪੂਰਾ ਗੀਤ 14 ਜੁਲਾਈ ਨੂੰ ਰਿਲੀਜ਼ ਹੋਵੇਗਾ’। ਸੋਸ਼ਲ ਮੀਡੀਆ ਉੱਤੇ ਪੋਸਟਰ ਖੂਬ ਸ਼ੇਅਰ ਹੋ ਰਿਹਾ ਹੈ।

ਤੁਸੀ ਦੇਖੋ ਪੋਸਟਰ। 


ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ Hardeep Grewal ਨੇ ਲਿਖੇ ਨੇ । ਇਸ ਗੀਤ ਨੂੰ ਮਿਊਜ਼ਿਕ Proof ਨੇ ਦਿੱਤਾ ਹੈ । ਜੇ ਗੱਲ ਕਰੀਏ ਗਾਣੇ ਦੇ ਵੀਡੀਓ ਦੀ ਤਾਂ ਉਹ Garry Khatrao ਨੇ ਤਿਆਰ ਕੀਤਾ ਹੈ । ਦਰਸ਼ਕ ਨੂੰ ਉਹਨਾਂ ਦੇ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ।



ਇਸ ਤੋਂ ਪਹਿਲਾਂ ਵੀ Hardeep Grewal ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । Sangdi, Vehm, Surme Wali Akh, 40 Kille, Golden Heart ਵਰਗੇ ਕਈ ਗੀਤਾਂ ਦੇ ਨਾਲ Hardeep Grewal ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ ।