Popular Countries

ਪੰਜਾਬੀ ਗਾਇਕ R Nait ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ 'HardWork' ਸਾਂਝਾ ਕੀਤਾ ਪੋਸਟਰ

By Harpreet Kaur . 8th May 2020 04:15pm
ਪੰਜਾਬੀ ਗਾਇਕ R Nait ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ 'HardWork' ਸਾਂਝਾ ਕੀਤਾ ਪੋਸਟਰ



ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ R Nait ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਦਿੱਤੇ ਹਨ। ਉਹ ਸੋਸ਼ਲ ਮੀਡਿਆ ਤੇ ਕਾਫੀ ਸਰਗਰਮ ਰਹਿਦੇ ਹਨ ਅਤੇ ਆਪਣੀ ਹਰ ਇਕ ਜਾਣਕਾਰੀ ਸੋਸ਼ਲ ਮੀਡਿਆ ਰਹੀ ਆਪਣੇ ਫ਼ੈਨਜ ਨੂੰ ਦਿੰਦੇ ਰਹਿੰਦੇ ਹਨ। ਪੰਜਾਬੀ ਗਾਇਕ R Nait ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੇਂ ਸਿੰਗਲ ਟਰੈਕ ਦਾ ਐਲਾਨ ਕਰ ਦਿੱਤਾ ਹੈ 'HardWork' ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੁ ਬ ਰੁ ਹੋਣ ਜਾ ਰਹੇ ਹਨ।

ਤੁਸੀ ਨਜ਼ਰ ਮਾਰੋ ਉਨ੍ਹਾਂ ਦੇ ਇਸ ਗੀਤ ਦੇ ਪੋਸਟਰ 'ਤੇ 



 ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਖੁਦ R Nait ਦੀ ਕਲਮ ‘ਚੋਂ ਨਿਕਲੇ ਨੇ ਤੇ ਗੀਤ ਨੂੰ ਉਹ ਆਪਣੀ ਆਵਾਜ਼ ਦੇ ਨਾਲ ਸ਼ਿੰਗਰਦੇ ਹੋਏ ਨਜ਼ਰ ਆਉਣਗੇ । ਗੀਤ ‘ਚ ਮਿਊਜ਼ਿਕ ਦਿੱਤਾ Pendu Boys। ਇਸ ਗੀਤ ਨੂੰ ਯੂਟਿਊਬ ਤੇ White Hill Music ਦੇ ਲੇਬਲ ਹੇਠ 15 ਮਈ ਨੂੰ ਰਿਲੀਜ਼ ਕੀਤਾ ਜਾਵੇਗਾ । ਦਰਸ਼ਕ ਨੂੰ ਉਹਨਾਂ ਦੇ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ। 



ਅੱਜੇ ਤੱਕ R Nait ਨੇ ਜਿੰਨੇ ਵੀ ਗੀਤ ਗਾਏ ਨੇ ਉਹ ਉਨ੍ਹਾਂ ਦੀ ਖੁਦ ਦੀ ਕਲਮ ‘ਚੋਂ ਨਿਕਲੇ ਹੋਏ ਹਨ। R Nait ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿਤੇ ਹਨ ਜਿਸ ਕਰਨ ਉਹ ਸਾਰੇ ਹੀ ਗੀਤ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ। ਉਹਨਾਂ ਦੇ ਹਿੱਟ ਗੀਤ Kaali Range, Regret, Struggler ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦੀ ਵਾਹ ਵਾਹੀ ਖੱਟ ਚੁੱਕੇ ਹਨ। 


ਹਾਲ ਹੀ ‘ਚ R Nait ਦਾ ਨਵਾਂ ਗੀਤ ‘Kanda Taar' ਰਿਲੀਜ਼ ਹੋਇਆ ਸੀ। ਰਿਲੀਜ਼ ਹੁੰਦਿਆ ਹੀ R Nait ਦਾ ਇਹ ਗੀਤ ਖੂਬ ਸੋਸ਼ਲ ਮੀਡਿਆ ਤੇ ਛਾਇਆ ਹੋਇਆ ਹੈ। 

ਅਸੀਂ R Nait ਨੂੰ ਉਹਨਾਂ ਦੇ ਆਉਣ ਵਾਲੇ 'HardWork' ਗੀਤ ਲਈ ਸ਼ੁੱਭਕਾਮਨਵਾਂ ਦਿੰਦੇ ਹਾਂ। ਇਸ ਤਰਾਂ ਦੇ ਹੋਰ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ।