Popular Countries

ਪੰਜਾਬੀ ਗਾਇਕ R Nait ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ 'Kanda Taar', ਸਾਂਝਾ ਕੀਤਾ ਪੋਸਟਰ

By Harpreet Kaur . 6th April 2020 12:11pm
ਪੰਜਾਬੀ ਗਾਇਕ R Nait ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ 'Kanda Taar', ਸਾਂਝਾ ਕੀਤਾ ਪੋਸਟਰ


ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਗੀਤਕਾਰ R Nait ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ ਜੋ ਕਿ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੇ ਜਾਂਦੇ ਹਨ। R Nait ਸੋਸ਼ਲ ਮੀਡਿਆ ਤੇ ਕਾਫ਼ੀ ਸਰਗਰਮ ਵੀ ਰਹਿੰਦੇ ਹਨ ਅਤੇ ਆਪਣੇ ਬਾਰੇ ਹਰ ਇੱਕ ਅਪਡੇਟ ਸੋਸ਼ਲ ਮੀਡਿਆ ਰਹੀ ਆਪਣੇ ਫੈਨਸ ਨੂੰ ਦਿੰਦੇ ਰਹਿੰਦੇ ਹਨ। ਹੁਣ R Nait ਨੇ ਇੱਕ ਵਾਰ ਫਿਰ ਆਪਣੇ ਨਵੇਂ ਗੀਤ ਦੀ ਘੋਸ਼ਣਾ ਕੀਤੀ ਹੈ ਜਿਸਦੀ ਅਪਡੇਟ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟਰ ਦਆਰਾ ਸਾਂਝੀ ਕੀਤੀ ਹੈ। R Nait ਦੇ ਇਸ ਗੀਤ ਦੇ ਪੋਸਟਰ ਨੂੰ ਉਹਨਾਂ ਦੇ ਫੈਨਸ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 

ਤੁਸੀ ਇਸ ਪੋਸਟਰ ਤੇ ਇੱਕ ਨਜ਼ਰ ਮਾਰੋ। 



ਗੱਲ ਕਰੀਏ ਪੋਸਟਰ ਦੀ ਤਾਂ ਉਸ ‘ਚ R Nait ਦੀ ਦੇਸੀ ਲੁੱਕ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਨੇ ਕੁੜਤਾ ਪਜਾਮਾ ਵਾਲੇ ਪਹਿਰਾਵੇ ਦੇ ਨਾਲ ਸਿਰ ‘ਤੇ ਪਰਨਾ ਬੰਨਿਆ ਹੋਇਆ ਹੈ । ਦਰਸ਼ਕਾਂ ਨੂੰ ਪੋਸਟਰ ਕਾਫੀ ਪਸੰਦ ਆ ਰਿਹਾ ਹੈ ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਖੁਦ R Nait ਦੀ ਕਲਮ ‘ਚੋਂ ਨਿਕਲੇ ਨੇ ਤੇ ਗੀਤ ਨੂੰ ਉਹ ਆਪਣੀ ਆਵਾਜ਼ ਦੇ ਨਾਲ ਸ਼ਿੰਗਰਦੇ ਹੋਏ ਨਜ਼ਰ ਆਉਣਗੇ । ਗੀਤ ‘ਚ ਮਿਊਜ਼ਿਕ ਦੇਣਗੇ Empire । ਗੀਤ ਦਾ ਵੀਡੀਓ ਤਿਆਰ ਕੀਤਾ ਹੈ GRY INDIA ਨੇ । ਇਸ ਗੀਤ ਨੂੰ R Nait ਦੇ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਫਿਲਹਾਲ ਤਾਂ ਗੀਤ ਕਦੋਂ ਰਿਲੀਜ਼ ਹੋਣਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।ਦਰਸ਼ਕ ਉਹਨਾਂ ਦੇ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


View this post on Instagram

Stay Home 🏠 & Stay Safe 🙏🏻

A post shared by R Nait (@official_rnait) on



R Nait ਦੇ ਹਾਲ ਹੀ ਵਿੱਚ ਆਏ ਪ੍ਰੋਜੈਕਟ ਬਾਰੇ ਤੁਹਾਨੂੰ ਦਸ ਦਈਏ ਕਿ ਉਹ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਸੁਪਰਹਿੱਟ ਗੀਤ ਦੇ ਚੁਕੇ ਹਨ ਅਤੇ R Nait ਇਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰ ਰਹੇ ਹਨ।ਉਹ Kaali Range, Regret, Struggler ਵਰਗੇ ਕਈ ਖ਼ੂਬਸੂਰਤ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । 


ਅਸੀਂ R Nait ਨੂੰ ਉਹਨਾਂ ਦੇ ਆਉਣ ਵਾਲੇ 'Kanda Taar' ਗੀਤ ਲਈ ਸ਼ੁੱਭਕਾਮਨਵਾਂ ਦਿੰਦੇ ਹਾਂ। ਇਸ ਤਰਾਂ ਦੇ ਹੋਰ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ। 


Related Posts: