Popular Countries

R Nait ਤੇ Afsana Khan ਇੱਕ ਵਾਰ ਫਿਰ ਤੋਂ ਨਜ਼ਰ ਆਉਣਗੇ ਨਵੇਂ ਗੀਤ ‘855’ ਵਿੱਚ, ਪੋਸਟ ਪਾ ਕੇ ਫੈਨਜ਼ ਦੇ ਨਾਲ ਸਾਂਝੀ ਕੀਤੀ ਖੁਸ਼ੀ

By Harpreet Kaur . 24th August 2020 11:49am
R Nait ਤੇ Afsana Khan ਇੱਕ ਵਾਰ ਫਿਰ ਤੋਂ ਨਜ਼ਰ ਆਉਣਗੇ ਨਵੇਂ ਗੀਤ ‘855’ ਵਿੱਚ, ਪੋਸਟ ਪਾ ਕੇ ਫੈਨਜ਼ ਦੇ ਨਾਲ ਸਾਂਝੀ ਕੀਤੀ ਖੁਸ਼ੀ





ਪੰਜਾਬੀ ਗਾਇਕ R Nait ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਗੀਤ ਦੀ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾਈ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ, ‘ਗੀਤ – 855 ਬਹੁਤ ਜਲਦ…ਕਰੋ ਫਿਰ ਆਪਣੇ ਆਪਣੇ ਟਰੈਕਟਰਾਂ ਦੀਆਂ ਫੋਟੋਆਂ ਸ਼ੇਅਰ’ । ਇਸ ਪੋਸਟ ਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।

ਆਓ ਤੁਸੀ ਵੀ ਇੱਕ ਨਜ਼ਰ ਮਾਰੋ। 




 ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ R Nait ਨੇ ਹੀ ਲਿਖੇ ਨੇ ਤੇ ਮਿਊਜ਼ਿਕ The KId ਦਾ ਸੁਣਨ ਨੂੰ ਮਿਲੇਗਾ । ਇਸ ਗੀਤ ‘ਚ R Nait ਤੇ Afsana Khan ਦੀ ਆਵਾਜ਼ ਸੁਣਨ ਨੂੰ ਮਿਲੇਗੀ । ਗਾਣੇ ਦਾ ਵੀਡੀਓ ਬਦਨਾਮ ਬੰਦੇ ਹੋਰਾਂ ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ R Nait ਤੇ ਪੰਜਾਬੀ ਮਾਡਲ Mahi Sharma । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣਗੇ ।



ਜੇ ਗੱਲ ਕਰੀਏ R Nait ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਗੀਤ ‘Success Kaur’ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਖੁਦ R Nait ਨੇ ਹੀ ਲਿਖੇ ਸੀ ਤੇ ਮਿਊਜ਼ਿਕ Lady Gill ਨੇ ਦਿੱਤਾ ਸੀ । Sudh Singh ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਸੀ ।