Popular Countries

Rajvir Jawanda ਦਾ ਨਵਾਂ ਗੀਤ 'Kamla' ਬਹੁਤ ਜਲਦ ਹੋਵੇਗਾ ਰਿਲੀਜ਼, ਸਾਂਝਾ ਕੀਤਾ ਪੋਸਟਰ

By Harpreet Kaur . 17th June 2020 05:16pm
Rajvir Jawanda ਦਾ ਨਵਾਂ ਗੀਤ 'Kamla' ਬਹੁਤ ਜਲਦ ਹੋਵੇਗਾ ਰਿਲੀਜ਼, ਸਾਂਝਾ ਕੀਤਾ ਪੋਸਟਰ




ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ‘ਚ ਇਕ ਵੱਖਰੀ ਪਛਾਣ ਬਣਾਉਣ ਵਾਲੇ ਨੌਜਵਾਨ ਗਾਇਕ Rajvir Jawanda ਅੱਜ ਪਾਲੀਵੁਡ ਇੰਡਸਟਰੀ ਦੇ ਮੰਨੇ – ਪ੍ਰਮੰਨੇ ਗਾਇਕ ਹਨ। ਉਹਨਾਂ ਦਾ ਹਰ ਇਕ ਨਵਾਂ ਗੀਤ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ੍ਹ ਜਾਂਦਾ ਹੈ। Rajvir Jawanda ਬਹੁਤ ਹੀ ਸੁਚੱਜੇ ਢੰਗ ਨਾਲ ਗਾਉਂਦੇ ਹਨ ਤੇ ਇਸ ਦੇ ਨਾਲ ਹੀ ਹੁਣ ਉਹ 'Kamla' ਟਾਈਟਲ ਹੇਠ ਗੀਤ ਲੈ ਕੇ ਬਹੁਤ ਜਲਦ ਦਰਸ਼ਕਾਂ ਦੇ ਨਾਲ ਰੁ ਬੁ ਰੁ ਹੋਣਗੇ , ਜਿਸਦੀ ਜਾਣਕਾਰੀ ਉਹਨਾਂ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਰਾਹੀਂ ਸਾਂਝੀ ਕੀਤੀ ਗਈ ਹੈ। 

ਦੇਖੋ ਪੋਸਟਰ 




ਇਸ ਗੀਤ ਨੂੰ Rajvir Jawanda ਨੇ ਆਪਣੀ ਰੂਹਾਨੀ ਆਵਾਜ਼ ਦੇ ਨਾਲ ਗਾਇਆ ਹੈ ਇਸ ਗੀਤ ਦੇ ਬੋਲ Isingh jeet ਨੇ ਲਿਖੇ ਨੇ ਤੇ ਸੰਗੀਤ G Guri ਨੇ ਦਿੱਤਾ ਹੈ। ਵੀਡੀਓ ਨੂੰ 2getherpros ਵਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ Jass Records ਦੇ ਲੇਬਲ ਹੇਠ 20 ਜੂਨ ਨੂੰ ਰਿਲੀਜ਼ ਕੀਤਾ ਗਿਆ ਹੈ। 



ਗੱਲ ਕਰੀਏ Rajvir Jawanda ਦੇ ਵਰਕ ਫਰੰਟ ਦੀ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਜਿਹਨਾਂ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ ਅਤੇ ਉਹਨਾ ਨੇ ਦਰਸ਼ਕਾਂ ਦੇ ਦਿਲਾਂ ‘ਚ ਇਕ ਖਾਸ ਜਗਾ ਬਣਾ ਲਈ ਹੈ ਗਾਇਕ Rajvir Jawanda ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ । ਜੋ ਕਿ ਯਾਦਗਾਰ ਹੋ ਨਿੱਬੜੇ ਹਨ ਅਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। 




ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਹਾਲ ਹੀ 'ਚ ਉਹਨਾਂ ਦਾ ਧਾਰਮਿਕ ਗੀਤ 'Sunhi Baba Nanka' ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾ ਵੱਲੋ ਖੂਬ ਹੰਗਾਰਾ ਮਿਲ ਰਿਹਾ ਹੈ।