Popular Countries

Rakhi Sawant ਨੇ Shehnaaz Kaur Gill ‘ਤੇ ਲਗਾਏ ਸਵਯੰਵਰ ਨੂੰ ਲੈ ਕੇ ਇਲਜ਼ਾਮ

By Harpreet Kaur . 19th February 2020 02:26pm
Rakhi Sawant ਨੇ Shehnaaz Kaur Gill ‘ਤੇ ਲਗਾਏ ਸਵਯੰਵਰ ਨੂੰ ਲੈ ਕੇ ਇਲਜ਼ਾਮ


ਬਿੱਗ ਬੌਸ-13 ਖਤਮ ਹੋਣ ਤੋਂ ਬਾਅਦ Shehnaaz Kaur ਦਾ ਸਵਯੰਵਰ ਹੋ ਰਿਹਾ ਹੈ। ਸ਼ੋਅ ਵਿੱਚ Shehnaaz Kaur ਅਤੇ Paras Chhabra ਦਾ ਨੈਸ਼ਨਲ ਟੈਲੀਵਿਜਨ ਉੱਤੇ ਵਿਆਹ ਹੋਵੇਗਾ। ਹਾਲਾਂਕਿ ਸੱਚ ਇਹ ਹੈ ਕਿ ਸ਼ੋਅ ਵਿੱਚ ਕੋਈ ਵਿਆਹ ਨਹੀਂ ਹੋਣ ਵਾਲਾ ਹੈ। ਟੀਵੀ ਤੇ ਸਭ ਤੋਂ ਪਹਿਲਾਂ Rakhi Sawant  ਦਾ ਸਵਯੰਵਰ ਹੋਇਆ ਸੀ।


Shehnaaz Kaur Gill


'Mujhse Shaadi Karoge' ਸ਼ੋਅ ਦੀ ਵਜ੍ਹਾ ਕਰਕੇ Shehnaaz Kaur ਚਰਚਾ ਵਿੱਚ ਬਣੀ ਹੋਈ ਹੈ। ਹੁਣ Rakhi Sawant ਨੇ ਇੱਕ ਵੀਡੀਓ ਸਾਂਝੀ ਕਰ ਕੇ Shehnaaz Kaur ਦੇ ਵਿਆਹ ਉੱਤੇ ਗੱਲ ਕੀਤੀ ਹੈ।Rakhi Sawant  ਨੇ ਮੇਕਰਸ ਅਤੇ Shehnaaz Kaur ਉੱਤੇ ਉਨ੍ਹਾਂ ਨੂੰ ਕਾਪੀ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।



Rakhi Sawant ਆਪਣੇ ਵੀਡੀਓ ਵਿੱਚ ਕਹਿ ਰਹੀ ਹੈ – ਓਏ Shehnaaz Kaur ਦਾ ਸਵਯੰਵਰ ਹੋ ਰਿਹਾ ਹੈ। ਇਹ ਲੋਕ ਮੈਨੂੰ ਹੀ ਕਿਉਂ ਕਾਪੀ ਕਰਦੇ ਹਨ ਯਾਰ ? ਮੈਨੂੰ ਪੁੱਛੇ ਬਿਨਾਂ ਸਵਯੰਵਰ ਹੋ ਰਿਹਾ ਹੈ। ਇਹ ਨਾਇੰਸਾਫੀ ਹੈ। ਨਾਮ, ਟਾਇਟਲ ਸਭ ਬਦਲ ਦਿੱਤਾ ਹੈ। ਇਸ ਤੋਂ ਬਾਅਦ Rakhi Sawant ਨੇ Shehnaaz Kaur ਦੀ ਤਾਰੀਫ ਵੀ ਕੀਤੀ। 

Rakhi Sawant


Rakhi Sawant ਨੇ ਕਿਹਾ – Shehnaaz Kaur ਇੱਕ ਬਹੁਤ ਚੰਗੀ ਮਾਸੂਮ ਅਤੇ ਕਿਊਟ ਹੈ। ਜਦੋਂ ਮੈਂ ਸ਼ੁਰੁਆਤ ਵਿੱਚ ਇੰਡਸਟਰੀ ਵਿੱਚ ਆਈ ਸੀ ਤਾਂ ਮੈਂ ਵੀ ਅਜਿਹੀ ਹੀ ਸੀ। ਮੈਂ ਚਲਾਕ ਬਾਅਦ ਵਿੱਚ ਬਣੀ। ਸਾਡੀ ਫਿਲਮ ਇਡੰਸਟਰੀ ਵਿੱਚ ਕੋਈ ਪਾਗਲ ਵੀ ਆਵੇਗਾ ਤਾਂ ਠੀਕ ਹੋ ਜਾਂਦਾ ਹੈ।Shehnaaz Kaur ਨੂੰ ਆਲ ਦਿ ਬੈਸਟ। ਮੈਨੂੰ ਖੁਸ਼ੀ ਹੈ ਕਿ ਫਿਰ ਤੋਂ ਸਵਯੰਵਰ ਆ ਰਿਹਾ ਹੈ। ਵੇਖਦੇ ਹਾਂ Shehnaaz Kaur ਕਿਸ ਨੂੰ ਸਲੈਕਟ ਕਰਦੀ ਹੈ। 

Rakhi Sawant


ਇਸ ਵੀਡੀਓ ਵਿੱਚ Rakhi Sawant ਨੇ Sidharth Shukla ਦੀ ਤਾਰੀਫ ਵੀ ਕੀਤੀ ਹੈ Rakhi Sawant  ਨੇ ਕਿਹਾ – ਮੈਨੂੰ ਬੇਹੱਦ ਖੁਸ਼ੀ ਹੈ ਕਿ Sidharth Shukla ਸੀਜਨ 13 ਜਿੱਤੇ। ਉਹ ਜਿੱਤਣ ਦੇ ਕਾਬਿਲ ਸਨ। ਅਸੀਂ ਉਨ੍ਹਾਂ ਦੇ ਲਈ ਬਹੁਤ ਸਾਰੇ ਵੋਟ ਕੀਤੇ ਹਨ Sidharth Shukla ਨੂੰ ਹੁਣ ਬਹੁਤ ਸਾਰੇ ਸ਼ੋਅਜ ਕਰਨੇ ਹਨ। ਉਹ ਅੱਛੇ ਇੰਸਾਨ ਹਨ ਅਤੇ ਚੰਗੇ ਦੋਸਤ ਵੀ ਹਨ। Rakhi Sawant ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਖਬਰ ਦਿੰਦੀ ਰਹਿੰਦੀ ਹੈ ਅਤੇ ਹਰ ਸ਼ੋਅ ਨੂੰ ਫਾਲੋ ਵੀ ਕਰਦੀ ਹੈ। 

Related Posts: