Popular Countries

Ranjit Bawa ਰਿਲੀਜ਼ ਕਰ ਰਹੇ ਹਨ ਆਪਣਾ favourite ਗੀਤ 'Mahiya'

By Harpreet Kaur . 13th February 2020 02:26pm
Ranjit Bawa ਰਿਲੀਜ਼ ਕਰ ਰਹੇ ਹਨ ਆਪਣਾ favourite ਗੀਤ 'Mahiya'


ਗਾਇਕੀ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ ਵਿੱਚ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਵਾਲੇ Ranjit Bawa ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਰਹਿੰਦੇ ਹਨਆਪਣੀ ਦਮਦਾਰ ਆਵਾਜ਼ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ Ranjit Bawa ਇਕ ਵਾਰ ਫਿਰ ਤੋਂ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ ਅਤੇ ਉਹਨਾਂ ਨੇ ਦਰਸ਼ਕਾਂ ਨਾਲ ਇਸ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ ਜੀ ਹਾਂ ਗੀਤ ਦਾ ਟਾਈਟਲ ਹੈ 'Mahiya' ਇਸ ਗੀਤ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟਰ ਰਾਹੀਂ ਸਾਂਝੀ ਕੀਤਾ ਹੈ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ, Mahiya my fav song coming soon


ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ। 




Ranjit Bawa ਦੇ ਗੀਤ ਬਾਰੇ ਤੁਹਾਨੂੰ ਦਸ ਦਈਏ ਕਿ ਇਸ ਗੀਤ ਦੇ ਬੋਲ Lavi Tibbi ਨੇ ਲਿਖੇ ਹਨ, ਇਸ ਗੀਤ ਨੂੰ ਮਿਊਜ਼ਿਕ Pavneet Virgi ਨੇ ਦਿੱਤਾ ਹੈ ਅਤੇ ਇਸ ਗੀਤ ਦੀ ਵੀਡੀਓ Stalin Veer ਨੇ ਤਿਆਰ ਕੀਤੀ ਹੈ, 'Mahiya' ਗੀਤ ਦੀ ਰਿਲੀਜ਼ ਤਾਰੀਕ ਤਾਂ ਅਜੇ ਸਾਡੇ ਨਾਲ ਸਾਂਝੀ ਨਹੀਂ ਕੀਤੀ ਗਈ ਪਰ ਦਰਸ਼ਕਾਂ ਉਹਨਾਂ ਦੇ ਆਉਣ ਵਾਲੇ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਕਰਦੇ ਹਨ, ਸਾਨੂੰ ਤਾ ਉਮੀਦ ਹੈ ਕਿ Ranjit Bawa 'Mahiya' ਗੀਤ ਨੂੰ ਬਹੁਤ ਜਲਦ ਰਿਲੀਜ਼ ਕਰ ਦੇਣਗੇ। 



ਜੇ ਗੱਲ ਕਰੀਏ Ranjit Bawa ਦੇ ਹਾਲ ਹੀ ਵਿੱਚ ਕੀਤੇ ਕੰਮ ਦੀ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ Ja Ve Mundya,Velly Tere Pind De,Bomb Jigre,Apnya Di ਅਤੇ Thaa Ik Tare Wala,


ਗਾਇਕੀ ਦੇ ਨਾਲ ਨਾਲ ਜਦੋਂ Ranjit Bawa ਫ਼ਿਲਮੀ ਦੁਨੀਆਂ ਵਿਚ ਆਏ ਤਾਂ , ਉਹਨਾਂ ਨੇ ਅਦਾਕਾਰੀ ਵਿਚ ਵੀ ਕਮਾਲ ਕਰ ਦਿੱਤਾ  ਜਿਵੇਂ‘High End Yaariyaan’ ਤੇ ‘Tara Mira’ Toofan Singh,Vekh Baraatan Challiyan,Mr & Mrs 420 Returns ਵਰਗੀਆਂ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਬੁਹਤ ਪਸੰਦ ਕੀਤਾ ਗਿਆ। 


ਇਸ ਤੋਂ ਇਲਾਵਾਂ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਬਾਰੇ ਤੁਹਾਨੂੰ ਦਸ ਦਈਏ ਕਿ Ranjit Bawa ਤੇ jassi Gill ਬਹੁਤ ਜਲਦ ਇਕੱਠੇ ਫਿਲਮ ‘Daddy Cool Munde Fool’ ਦੇ ਸਿਕਵਲ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, Jaswinder Bhalla ਇਸ ਫ਼ਿਲਮ ਵਿੱਚ Cool Daddy ਦਾ ਕਿਰਦਾਰ ਨਿਭਾ ਰਹੇ ਹਨ  ਅਤੇ ਇਸ ਫਿਲਮ ਦੇ ਸੈੱਟ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। 

Ranjit Bawa Movie


Ranjit Bawa Movie

Ranjit Bawa Jassie Gill

Daddy Cool Munde Fool Sequal Ranjit Bawa


Related Posts: