Popular Countries

Rapper Badshah ਇੱਕ ਬੱਚੇ ਦੇ ਬਣੇ ਬਿੱਗ ਫੈਨ, ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਵੀਡੀਓ

By Harpreet Kaur . 7th May 2020 11:52am
Rapper Badshah ਇੱਕ ਬੱਚੇ ਦੇ ਬਣੇ ਬਿੱਗ ਫੈਨ, ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਵੀਡੀਓ



ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ Rapper Badshah ਦਾ ਹਾਲ ਹੀ ਵਿੱਚ ਗੀਤ 'Genda Phool' ਰਿਲੀਜ਼ ਹੋਇਆ ਸੀ, ਇਸ ਗੀਤ ਨੇ ਸਭ ਰਿਕਾਰਡ ਤੋੜ ਦਿੱਤੇ ਹਨ, ਕਿਉਂਕਿ ਇਹ ਗੀਤ ਕਰੋੜਾਂ ਵਾਰ ਸੁਣਿਆ ਜਾ ਚੁੱਕਿਆ ਹੈ । ਇਸੇ ਲਈ ਇਹ ਗੀਤ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹ ਗਿਆ ਹੈ । ਜਿਸ ਦਾ ਸਬੂਤ Badshah ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕਰ ਕੇ ਦਿੱਤਾ ਹੈ। 
ਦੇਖੋ ਵੀਡੀਓ 

View this post on Instagram

❤️❤️

A post shared by BADSHAH (@badboyshah) on



ਇਸ ਵੀਡੀਓ ਵਿੱਚ ਇੱਕ ਬੱਚਾ ਜਿਹੜਾ ਕਿ ਹਾਲੇ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦਾ ਉਹ ਵੀ 'Genda Phool' ਗੀਤ ਦੇ ਬੋਲ ਗੁਣਗੁਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ । Rapper Badshah ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਹੀ ਹੈ ਤੇ ਉਹਨਾਂ ਵੱਲੋਂ ਇਸ ਤੇ ਕਮੈਂਟ ਕੀਤੇ ਜਾ ਰਹੇ ਹਨ । 


View this post on Instagram

BE EPIC

A post shared by BADSHAH (@badboyshah) on




 ਇਸ ਤੋਂ ਇਲਾਵਾ Badshah ਦੇ ਵਰਕ ਫਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਕਈ ਹਿੱਟ ਗੀਤ ਦਿੱਤੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਹੁੰਗਾਰਾ ਮਿਲਿਆ ਹੈ ਬਾਦਸ਼ਾਹ ਨੇ ਥੋੜ੍ਹੇ ਜਿਹੇ ਹੀ ਸਮੇਂ ਵਿਚ ਅਪਣਾ ਪਾਲੀਵੁੱਡ ਵਿਚ ਨਾਂਅ ਬਣਾ ਲਿਆ ਸੀ। 




ਤੁਹਾਨੂੰ ਦਸ ਦਈਏ ਕਿ ਉਹ ਇਕ ਗੀਤ ਦੀ ਫੀਸ ਕਰੀਬ 1 ਕਰੋੜ ਰੁਪਏ ਲੈਂਦੇ ਹਨ। ਉਨ੍ਹਾਂ ਦੀ ਕੁੱਲ ਸੰਪਤੀ ਕਰੀਬ 10 ਮਿਲੀਅਨ ਡਾਲਰ ਹੈ। ਉਹ ਅਪਣੇ ਰੈਪ ਨਾਲ ਲੋਕਾਂ ਦੇ ਦਿਲਾਂ ਦੇ ਉਤੇ ਰਾਜ ਕਰ ਰਹੇ ਹਨ। ਉਨ੍ਹਾਂ ਦੇ ਗੀਤਾਂ ਤੇ ਰੈਪ ਨੂੰ ਹਰ ਸਮੇਂ ਚੰਗਾ ਹੁੰਗਾਰਾ ਮਿਲਦਾ ਰਹਿੰਦਾ ਹੈ। ਸਰੋਤੇ Badshah ਦੇ ਨਵੇਂ ਰੈਪ ਦਾ ਬੇਸਬਰੀ ਦੇ ਨਾਲ ਇੰਤਜਾਰ ਕਰਦੇ ਰਹਿੰਦੇ ਹਨ।