Popular Countries

Roshan Prince ਦੇ ਗੀਤ 'Dilli Wali' ਦਾ Teaser ਹੋਇਆ ਰਿਲੀਜ਼

By Harpreet Kaur . 25th February 2020 04:24pm
  Roshan Prince ਦੇ ਗੀਤ 'Dilli Wali' ਦਾ Teaser ਹੋਇਆ ਰਿਲੀਜ਼


ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Roshan Prince ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਸੁਪਰਹਿੱਟ ਗੀਤ ਦਿੱਤੇ ਹਨ ਜਿਵੇ Dil Darda, Veham, Teri Yaari, Mr Pendu, Sohn Khani Aa ਅਤੇ Jatti De Nain ਵਰਗੇ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਹਾਲ ਹੀ ਵਿੱਚ Roshan Prince ਨੇ ਆਪਣੇ ਨਵੇਂ ਗੀਤ ਦਾ ਪੋਸਟਰ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ ਜੋ ਕਿ ਉਹਨਾਂ ਦੇ ਫੈਨਸ ਵਲੋਂ ਪੋਸਟਰ ਨੂੰ ਬਹੁਤ ਪਸੰਦ ਕੀਤਾ ਗਿਆ,ਹੁਣ Roshan Prince ਦੇ ਨਵੇਂ ਗੀਤ ਦਾ 'Teaser' ਵੀ ਰਿਲੀਜ਼ ਹੋ ਚੁਕਿਆ ਹੈ ਇਸਦੀ ਅਪਡੇਟ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ। 

ਤੁਸੀ ਇਕ ਨਜ਼ਰ ਮਾਰੋ। 



Dilli Wali Song Teaser By Roshan Prince


ਗੀਤ ਦੇ ਕ੍ਰੇਡਿਟ ਬਾਰੇ ਤੁਹਾਨੂੰ ਦਸ ਦਈਏ ਕਿ ਇਸ ਗੀਤ ਦਾ ਸਿਰਲੇਖ ਹੈ 'Dilli  Wali'  ਇਸ ਗੀਤ ਨੂੰ Roshan Prince ਨੇ ਆਪਣੀ ਮਧੁਰ ਆਵਾਜ਼ ਨਾਲ ਗਾਇਆ ਹੈ। ਇਸ ਗੀਤ ਦੇ ਬੋਲ ਖੁਦ Roshan Prince ਨੇ ਲਿਖੇ ਹਨ ਅਤੇ ਗੀਤ ਦਾ ਮਿਊਜ਼ਿਕ ਵੀ Roshan Prince ਨੇ ਦਿੱਤਾ ਹੈ। 'Dilli Wali' ਗੀਤ ਦੀ ਵੀਡੀਓ ਨੂੰ Mg Mehul Gadani ਨੇ ਤਿਆਰ ਕੀਤੀ ਹੈ। ਇਸ ਗੀਤ ਦੇ 'Teaser' ਨੂੰ ਦਰਸ਼ਕ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। 

Roshan Prince ਨੇ ਗਾਇਕੀ ਦੇ ਨਾਲ ਨਾਲ ਅਦਾਕਰੀ ਵਿੱਚ ਵੀ ਚਾਰ ਚੰਦ ਲਗਾਏ ਹਨ। ਉਹਨਾਂ ਨੇ Laavaan Phere, Arjan, Munda Faridkotia, Main Teri Tu Mera, Ranjha Refugee, ਅਤੇ Ishq Brandy ਵਰਗੀਆਂ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿਤੀਆਂ ਹਨ। 





Roshan Prince ਦੇ ਆਉਣ ਵਾਲੇ ਪ੍ਰੋਜੈਕਟ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਫਿਲਮ 'Ik Sandhu Hunda C' ਵਿੱਚ ਨਜ਼ਰ ਆਉਣਗੇ। Roshan prince ਤੋਂ ਇਲਾਵਾਂ ਇਸ ਫਿਲਮ ਵਿੱਚ Gippy Grewal , Neha Sharma , Pawan Malhotra , Vikramjeet Virk, Babbal Rai , Dheeraj Kumar , Raghveer Boli , Jasprem Dhillon , Anmol Kwatra ਅਤੇ ਹੋਰ ਵੀ ਕਈ ਖੂਬਸੂਰਤ ਅਦਾਕਾਰ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। 'Ik Sandhu Hunda C' ਫਿਲਮ ਦਾ ਟ੍ਰੇਲਰ 1 Feb,2020 ਨੂੰ ਰਿਲੀਜ਼ ਹੋ ਚੁਕਿਆ ਹੈ। ਇਸ ਫਿਲਮ ਦਾ ਨਿਰਦੇਸ਼ਨ Rakesh Mehta ਨੇ ਕੀਤਾ ਹੈ ਅਤੇ ਇਹ ਫਿਲਮ 28 Feb, 2020 ਨੂੰ ਵੱਡੇ ਪਰਦੇ ਤੇ ਰਿਲੀਜ਼ ਕੀਤੀ ਜਾਵੇਗੀ। 


Roshan prince ਦੇ ਆਉਣ ਵਾਲੇ ਗੀਤ ਅਤੇ ਫਿਲਮ ਬਾਰੇ ਤੁਹਾਡੀ ਕਿ ਰਾਇ ਹੈ ਸਾਨੂੰ ਟਿੱਪਣੀ ਭਾਗ ਵਿਚ ਦਸੋ। ਇਸ ਤਰਾਂ ਦੀ ਹੋਰ ਅਪਡੇਟ ਲਈ Gabruu.com ਨੂੰ ਫਾਲੋ ਕਰੋ। 

Related Posts: