Popular Countries

Roshan Prince ਦਾ ਧਾਰਮਿਕ ਗੀਤ ਬਹੁਤ ਜਲਦ ਹੋਵੇਗਾ ਰਿਲੀਜ਼, ਪੋਸਟਰ ਆਇਆ ਸਾਮਣੇ

By Harpreet Kaur . 5th June 2020 04:13pm
Roshan Prince ਦਾ ਧਾਰਮਿਕ ਗੀਤ ਬਹੁਤ ਜਲਦ ਹੋਵੇਗਾ ਰਿਲੀਜ਼, ਪੋਸਟਰ ਆਇਆ ਸਾਮਣੇ



ਕੋਰੋਨਾ ਵਾਇਰਸ’ ਦੇ ਚਲਦਿਆਂ ਪੂਰੇ ਦੇਸ਼ ਵਿਚ ‘ਲੌਕ ਡਾਊਨ’ ਲੱਗਾ ਹੋਇਆ ਹੈ। ਕੋਰੋਨਾ ਵਾਇਰਸ’ ਦਾ ਸੰਕਟ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿਚ ਇਸ ਵਾਇਰਸ ਦੀ ਲਪੇਟ ਵਿਚ ਕਾਫੀ ਲੋਕ ਆ ਚੁੱਕੇ ਹਨ ਅਤੇ ਕਈ ਲੋਕ ਜਾਨ ਗੁਆ ਚੁੱਕੇ ਹਨ। ਕਈ ਪੰਜਾਬੀ ਗਾਇਕਾਂ ਨੇ ਇਸ ਵਾਇਰਸ ‘ਤੇ ਗੀਤ ਵੀ ਕੱਢੇ ਹਨ । ਹੁਣ ਪੰਜਾਬ ਦੇ ਪ੍ਰਸਿੱਧ ਗਾਇਕ Roshan Prince ਧਾਰਮਿਕ ਨਵਾਂ ਗੀਤ ਲੈ ਕੇ ਆ ਰਹੇ ਨੇ । ਜਿਸਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਰਹੀ ਸਾਂਝੀ ਕੀਤੀ ਹੈ। ਇਸ ਗੀਤ ਦਾ ਸਿਰਲੇਖ ਹੈ। 'Nanak'

ਆਓ ਤੁਸੀ ਵੀ ਇਸ ਗੀਤ ਦੇ ਪੋਸਟਰ ਤੇ ਇੱਕ ਨਜ਼ਰ ਮਾਰੋ। 



ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ Happy Raikoti ਨੇ ਲਿਖੇ ਹਨ ਤੇ Roshan Prince ਆਪਣੀ ਰੂਹਾਨੀ ਆਵਾਜ਼ ਦੇ ਨਾਲ ਇਸ ਨੂੰ ਗਾਇਆ ਹੈ । ਇਸ ਗੀਤ ਨੂੰ ਮਿਊਜ਼ਿਕ ਵੀ Underrated ਨੇ ਦਿੱਤਾ ਹੈ । 'Nanak' ਗੀਤ ਦੀ ਰਿਲੀਜ਼ ਤਾਰੀਕ ਤਾਂ ਸਾਂਝੀ ਨਹੀਂ ਕੀਤੀ ਗਈ ਪਰ Swagger Studio ਦੇ ਲੇਬਲ ਹੇਠ ਇਸ ਗੀਤ ਨੂੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। 


View this post on Instagram

❤️

A post shared by Roshan Prince (@theroshanprince) on



ਗੱਲ ਕਰੀਏ Roshan Prince ਦੇ ਵਰਕ ਫਰੰਟ ਦੀ ਤਾਂ ਉਹ 'Beautifull Billo' ਫ਼ਿਲਮ ਵਿੱਚ Rubina Bajwa ਤੇ Neeru Bajwa ਦੇ ਨਾਲ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ 'Sehar' ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ। ਉਹ ਫ਼ਿਲਮਾਂ ਦੇ ਨਾਲ ਆਪਣੇ ਸਿੰਗਲ ਟਰੈਕਸ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਰਹਿੰਦੇ ਹਨ।



 ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਨਵਾਂ ਗੀਤ 'Nain Farebi' ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। Roshan Prince ਦੀ ਗਾਇਕੀ ਅਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।