Popular Countries

Sargun Mehta ਦਾ ਭੰਗੜੇ ਵਾਲਾ ਵੀਡੀਓ ਹੋਇਆ ਵਾਇਰਲ , ਹੁਣ ਤੱਕ ਲੱਖਾਂ ਲੋਕਾਂ ਨੇ ਦੇਖੀ ਵੀਡੀਓ

By Harpreet Kaur . 22nd May 2020 04:16pm
Sargun Mehta ਦਾ ਭੰਗੜੇ ਵਾਲਾ ਵੀਡੀਓ ਹੋਇਆ ਵਾਇਰਲ , ਹੁਣ ਤੱਕ ਲੱਖਾਂ ਲੋਕਾਂ ਨੇ ਦੇਖੀ ਵੀਡੀਓ




ਲਾਕਡਾਊਨ ਦੇ ਚੱਲਦੇ ਪੰਜਾਬੀ ਕਲਾਕਾਰ ਵੀ ਆਪੋ ਆਪਣੇ ਘਰਾਂ ‘ਚ ਰਹਿ ਕੇ ਸਮਾਂ ਬਿਤਾ ਰਹੇ ਨੇ । ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਟਰੈਂਡ ਤੇ ਚੈਲੇਂਜ ਚੱਲ ਰਹੇ ਨੇ ਜਿਸ ‘ਚੋਂ ਕੋਈ ਪੁਰਾਣੀ ਤਸਵੀਰਾਂ ਨੂੰ ਸ਼ੇਅਰ ਕਰ ਰਿਹਾ ਹੈ ਤੇ ਹੁਣ ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ Sargun Mehta ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ।  ਕੁਝ ਸਮੇਂ ਪਹਿਲਾਂ ਹੀ Sargun Mehta ਨੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ । ਉਹਨਾਂ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ , ਜੇ ਤੁਸੀਂ ਵੀ ਸ਼ਾਦੀਆਂ ‘ਚ ਨੱਚਣ ਨੂੰ ਮਿਸ ਕਰ ਰਹੇ ਹੋ ਤਾਂ ਘਰ ‘ਚ ਰਹਿ ਕੇ ਇਸ ਤਰ੍ਹਾਂ ਨੱਚੋ’ । 




ਵੀਡੀਓ ‘ਚ ਉਹਨਾਂ ਨੇ ਪੰਜਾਬੀ ਸ਼ਰਾਰਾ ਸੂਟ ਚ ਨਜ਼ਰ ਆ ਰਹੇ ਨੇ । ਵੀਡੀਓ ‘ਚ Ammy Virk ਵੱਲੋਂ ਗਾਇਆ ਗੀਤ ‘ਨੀ ਤੂੰ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’ ਵੱਜ ਰਿਹਾ ਹੈ 'ਤੇ Sargun Mehta ਆਪਣੇ ਦੋਸਤ ਦੇ ਨਾਲ ਇਸ ਗੀਤ ਉੱਤੇ ਸ਼ਾਨਦਾਰ ਡਾਂਸ ਕਰਦੀ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਪੋਸਟ ਹੋਏ ਅਜੇ ਕੁਝ ਹੀ ਸਮਾਂ ਹੋਇਆ ਤੇ ਤੇਜ਼ੀ ਨਾਲ ਵੀਡੀਓ ਦੇ ਵਿਊਜ਼ ਵਧ ਰਹੇ ਨੇ । 



 ਜੇ ਗੱਲ ਕਰੀਏ Sargun Mehta ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਅੰਗਰੇਜ, 'Surkhi Bindi', 'Qismat', 'Love Punjab, ''Lahoriy' ਕਈ ਹੋਰ ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਉਹ ਅਖੀਰਲੀ ਵਾਰ Binnu Bhillon ਦੇ ਨਾਲ ਪੰਜਾਬੀ ਫ਼ਿਲਮ 'Jhalle' ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ ।