Popular Countries

Satinder Sartaaj ਲੈ ਕੇ ਆ ਰਹੇ ਨੇ ਨਵਾਂ ਗੀਤ 'MATWALIYE',ਸਾਂਝਾ ਕੀਤਾ ਪੋਸਟਰ

By Harpreet Kaur . 28th August 2020 11:01am
Satinder Sartaaj ਲੈ ਕੇ ਆ ਰਹੇ ਨੇ ਨਵਾਂ ਗੀਤ 'MATWALIYE',ਸਾਂਝਾ ਕੀਤਾ ਪੋਸਟਰ


ਪੰਜਾਬੀ ਸੂਫ਼ੀ ਗਾਇਕ Satinder Sartaaj ਦਾ ਨਾਂ ਦੁਨੀਆ ਭਰ ‘ਚ ਹਰ ਇਕ ਮੰਚ ‘ਤੇ ਬੜ੍ਹੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਨਵੀਂ ਪੇਸ਼ਕਸ਼ ਦਾ ਪੋਸਟਰ ਸ਼ੇਅਰ ਕੀਤਾ ਹੈ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਉਹ ‘MATWALIYE’ ਟਾਈਟਲ ਹੇਠ ਨਵਾਂ ਗੀਤ ਲੈ ਕੇ ਰਹੇ ਨੇ ।

ਦੇਖੋ ਪੋਸਟਰ,


ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ Satinder Sartaaj ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਬੀਟ ਮਨਿਸਟਰ ਦਾ ਹੋਵੇਗਾ । ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ Satinder Sartaaj ਤੇ ਪੰਜਾਬੀ ਅਦਾਕਾਰਾ Diljot। ਗੀਤ ਦਾ ਵੀਡੀਓ Navraj Raja ਨੇ ਤਿਆਰ ਕੀਤਾ ਗਿਆ ਹੈ । ਫੈਨਜ਼ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ । ਜਿਸ ਕਰਕੇ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।




ਇਹ ਨਵਾਂ ਗਾਣਾ ਉਨ੍ਹਾਂ ਦੀ ਐਲਬਮ ਦਰਿਆਈ ਤਰਜ਼ਾਂ ਵਿੱਚੋਂ ਹੈ ਜਿਸ ਨੂੰ ਉਨ੍ਹਾਂ ਨੇ ਇਹ ਤਰਜ਼ ਦਰਿਆ ਚੇਨਾਬ ਨੂੰ ਸਮਰਪਿਤ ਕੀਤੀਆਂ ਨੇ । ਇਸ ਐਲਬਮ ‘ਚ ਕੁਲ ਸੱਤ ਗੀਤ ਨੇ । ਇਸ ਤੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੇ ਨੇ । ਜੇ ਗੱਲ ਕਰੀਏ Satinder Sartaaj ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ ।