ਪਿਕਚਰ ਕਰੈਡਿਟ; ਓਨਲਾਇਨਨਿਊਜ਼ਲੁਧਿਆਣਾ.ਕੋਮ

ਜਦੋਂ ਬਾਦਸ਼ਾਹ ਖਾਨ ਨੇ ਟਵੀਟ ਤੇ ਤਾਰੀਫ ਕਰ ਆਪਣਾ ਉਤਸ਼ਾਹ ਜ਼ਾਹਿਰ ਕੀਤਾ ਤਾਂ ਜਲੰਧਰ ਦੀ ਨੂਰਾਂ ਭੈਣਾਂ ਦੀ ਖੁਸ਼ੀ ਦਾ ਠੀਕਣਾ ਹੀ ਨਹੀਂ ਰਿਹਾ | ਅਸਲ ਵਿਚ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਵਿਚ ਦੋਵੇਂ ਭੈਣਾਂ, ਜਯੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਦਾ ਇਕ ਗਾਣਾ ਸ਼ਾਮਿਲ ਕੀਤਾ ਗਿਆ ਹੈ | ਬਸ ਇਕ ਵਾਰ ਸ਼ਾਹਰੁਖ ਨੇ ਗਾਣਾ ਸੁਣਿਆ, ਫੇਰ ਕਿ ਸੀ ਜਿਸ ਤਰ੍ਹਾਂ ਇਹਨਾਂ ਦੋਵੇਂ ਭੈਣਾਂ ਨੇ ਭਾਰਤ ਵਿਚ ਅਨੇਕਾਂ ਨੂੰ ਆਪਣੀ ਆਵਾਜ਼ ਦਾ ਦੀਵਾਨਾ ਬਣਾ ਰੱਖਿਆ ਹੈ ਬਾਦਸ਼ਸ਼ ਖਾਨ ਵੀ ਇਹਨਾਂ ਦੀ ਆਵਾਜ਼ ਸੁਨ ਮਦਹੋਸ਼ ਹੋ ਗਏ |

ਨੂਰਾਂ ਭੈਣਾਂ ਅੱਜ ਭਾਰਤ ਦੇ ਘਰ ਘਰ ਵਿਚ ਇਕ ਜਾਨਾ ਪਹਿਚਾਨਿਆ ਨਾਮ ਬਣ ਚੁੱਕਿਆ ਹੈ | ਫਿਰ ਵੀ ਜੇ ਤੁਸੀਂ ਦੋਵੇਂ ਭੈਣਾਂ ਨੂੰ ਪੁਛੋ ਤਾਂ ਸ਼ਾਹਰੁਖ ਖਾਨ ਦਾ ਇਹ ਕਹਿਣਾ ਕਿ ਉਨ੍ਹਾਂ ਨੂੰ ਆਪਣੀ ਫਿਲਮ ‘ਚ ਖਾਸ ਤੋਰ ਤੇ ਨੂਰਾਂ ਭੈਣਾਂ ਦਾ ਗਾਣਾ ਚਾਹੀਦਾ ਸੀ, ਜਯੋਤੀ ਤੇ ਸੁਲਤਾਨਾ ਲਈ ਬਹੁਤ ਵੱਡੀ ਉਸਤਤ ਜਿਸਨੂੰ ਉਹ ਕਦੀ ਨਹੀਂ ਭੁੱਲ ਸਕਦੀਆਂ |

Jai Rabb Ji Di..Aaj Assi Jo Ha Sabh Tuhadiya Duava Or Rabb Ji De Ashirwaad Sadke Ha..Aaj Sharukh Khan Ji Apni Movie Da Song Buttefly Releasing Lai Ludhiana Aye Or Nooran Sisters Nu Inna Pyar Dita Rabb Ji Saari Team Nu Khushian Bakshan..Uss pall Nu Tuhade Naal Share Kar Rahe Ha Jo Sabh Tuhade Pyar Sadke Milleyya Hai…

Posted by Nooran Sisters on Thursday, 13 July 2017

ਦੋਵੇਂ ਭੈਣਾਂ ਨੇ ਬਾਦਸ਼ਾਹ ਖਾਨ ਨਾਲ ਲੁਧਿਆਣਾ ਵਿਚ ਬੀਤੇ ਦਿਨ ਆਪਣੇ ਆਉਣ ਵਾਲੇ ਗਾਣੇ ‘ਬੱਟਰਫਲਾਈ’ ਨੂੰ ਰਿਲੀਜ਼ ਕੀਤਾ | ਇਹ ਗਾਣਾ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ “ਵੈਨ ਹੈਰੀ ਮੇਟ ਸੇਜਲ” ਵਿਚ ਸ਼ਾਮਿਲ ਕੀਤਾ ਗਿਆ ਹੈ |

ਪੰਜਾਬ ਆਉਣ ਤੋਂ ਪਹਿਲਾਂ, ਖਾਨ ਨੇ ਟਵੀਟ ਕਰ ਆਪਣਾ ਪਿਆਰ ਨੂਰਾਂ ਪ੍ਰਤੀ ਜਤਾਉਂਦੇ ਕਿਹਾ “Butter Chicken, Butter Milk and Butter Fly all the way from Punjab. With marvellous Nooran Sisters,” ਸ਼ਾਹਰੁਖ ਨੇ ਟਵੀਟ ਕੀਤਾ |

ButterChicken,Butter Milk & ButterFly all the way from Punjab.With marvellous Nooran Sisters.http://bit.ly/ButterflyOfficial

Posted by Shah Rukh Khan on Thursday, 13 July 2017

ਹਾਲ੍ਹੀ ਵਿਚ ਦੀ ਟ੍ਰਿਬਿਊਨ ਨੂੰ ਦਿਤੇ ਗਏ ਇਕ ਇੰਟਰਵਿਊ ਵਿਚ ਸ਼ਾਹਰੁਖ ਨੇ ਕਿਹਾ

“ਮੈਨੂੰ ਇਨ੍ਹਾਂ ਕੁੜੀਆਂ ਦੀ ਆਵਾਜ਼ ਬੇਹੱਦ ਪਸੰਦ ਹੈ | ਮੈਂ ਉਨ੍ਹਾਂ ਨੂੰ ‘ਹਾਈਵੇ’ ਵਿਚ ਸੁਣਿਆ ਸੀ ਅਤੇ ਚਾਹੁੰਦਾ ਸੀ ਕਿ ਇਹ ਖਾਸ ਗਾਣਾ ਉਹੀ ਗਾਣ | ਮੈਂ ਇਮਤਿਆਜ਼ ਨੂੰ ਕਿਹਾ ਤੇ ਜਿੱਦਾਂ ਕਿ ਉਹ ਪਹਿਲਾਂ ਵੀ ਨੂਰਾਂ ਭੈਣਾਂ ਨਾਲ ਕੰਮ ਕਰ ਚੁਕੇ ਨੇ ਉਨ੍ਹਾਂ ਜਾਂਦੇ ਹੀ ਇਹ ਕੰਮ ਵੀ ਕਰਵਾ ਦਿੱਤਾ | ਉਨ੍ਹਾਂ ਦੀ ਆਵਾਜ਼ ਵਿਚ ਕੱਚ ਮੈਨੂੰ ਪਸੰਦ ਹੈ | ਉਹ ਅੱਜ ਦੀ ਚਮਕੀਲੀ ਗਾਇਕੀ ਤੋਂ ਅਲੱਗ ਹੈ | ਉਹ ਕਵਾਲੀ ਦੇ ਢੰਗ ਨਾਲ ਗਾਂਦੀਆਂ ਹਨ, ਜੋ ਕਿ ਕੀਤੇ ਨਾ ਕੀਤੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨਾਲ ਮਿਲਦੀ ਜੁਲਦੀ ਹੈ |”

ਇਸਤੇ ਸੁਲਤਾਨਾ, ਦੋਵਾਂ ਵਿਚੋਂ ਵੱਡੀ ਭੈਣ ਦਾ ਕਹਿਣਾ ਸੀ ਕਿ ਉਹ ਸ਼ਾਹਰੁਖ ਦੀਆਂ ਫ਼ਿਲਮਾਂ ਵੇਖ ਵੱਡੀਆਂ ਹੋਇਆਂ ਨੇ

“ਜਦੋਂ ਅਸੀਂ ‘ਬੱਟਰਫਲਾਈ’ ਗਾਣੇ ਨੂੰ ਰਿਕਾਰਡ ਕਰਨ ਮੁੰਬਈ ਗਏ, ਅਸੀਂ ਸ਼ਾਹਰੁਖ ਨੂੰ ਨਹੀਂ ਮਿਲ ਪਾਏ | ਇਕ ਜਾਂ ਦੋ ਦਿਨ ਮਗਰੋਂ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡਿਆ ਤੇ ਜ਼ਾਹਿਰ ਕੀਤਾ ਕਿ ਕਿਓਂ ਉਹ ਸਾਨੂ ਮਿਲ ਨਹੀਂ ਪਾਏ | ਉਨ੍ਹਾਂ ਦਾ ਆਪਣੇ ਪੱਖੋਂ ਸਾਡੇ ਵਾਰੇ ਲਿਖਣਾ ਬੜੀ ਸਰਸ ਗੱਲ ਸੀ |”

ਆਪਣੇ ਆਉਣ ਵਾਲੇ ਪ੍ਰੋਜੈਕਟ ਤੇ ਨੂਰਾਂ ਭੈਣਾਂ ਦਾ ਕਹਿਣਾ ਸੀ ਕਿ ਉਨ੍ਹਾਂ ਹਾਲ੍ਹੀ ਵਿਚ ਵਿਸ਼ਾਲ ਅਤੇ ਸ਼ੇਖਰ ਲਈ ਰਿਕਾਰਡਿੰਗ ਕੀਤੀ ਹੈ ਜੋ ਕਿ ਇਕ ਬਾਲੀਵੁੱਡ ਫਿਲਮ ਲਈ ਹੈ ਜੋ ਕਿ ਸਾਰੀਆਂ ਨੂੰ ਹੈਰਾਨ ਕਰ ਦਵੇਗਾ |

ਸਿਰਫ ਪੰਜਾਬੀ ਗਾਣੇ ਹੀ ਨਹੀਂ ਬਲਕਿ ਜਯੋਤੀ ਤੇ ਸੁਲਤਾਨਾ ਤਾਮਿਲ ਗਾਣਿਆਂ ਨੂੰ ਵੀ ਆਪਣੀ ਆਵਾਜ਼ ਦੇ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪੰਜਾਬੀ ਲਈ ਤਾਮਿਲ ਸ਼ਬਦਾਂ ਦਾ ਉਚਾਰ ਕਾਫੀ ਮੁਸ਼ਕਿਲ ਹੈ |

LEAVE A REPLY

Please enter your comment!
Please enter your name here