Popular Countries

ਸੁਰਖੀਆਂ ਵਿੱਚ ਰਹਿਣ ਵਾਲੀ Shehnaz Gill ਇੱਕ ਵਾਰ ਫਿਰ ਆਈ ਸੁਰਖੀਆਂ 'ਚ , ਪਿਤਾ ਖਿਲਾਫ ਹੋਇਆ ਕੇਸ ਦਰਜ

By Harpreet Kaur . 21st May 2020 04:15pm
ਸੁਰਖੀਆਂ ਵਿੱਚ ਰਹਿਣ ਵਾਲੀ Shehnaz Gill ਇੱਕ ਵਾਰ ਫਿਰ ਆਈ ਸੁਰਖੀਆਂ  'ਚ , ਪਿਤਾ ਖਿਲਾਫ ਹੋਇਆ ਕੇਸ ਦਰਜ




Big Boss - 13 ਦੀ ਮੁਕਾਬਲੇਬਾਜ਼ Shehnaz Gill ਦਾ ਪਰਿਵਾਰ ਮੁਸੀਬਤ ਵਿੱਚ ਹੈ। ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ Shehnaz Gill ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਇਸ ਵਾਰ Shehnaz Gill ਦੇ ਸੁਰਖੀਆਂ ਵਿੱਚ ਆਉਣ ਦੀ ਵਜ੍ਹਾ ਉਸ ਦਾ ਪਿਤਾ Santokh Singh ਹਨ। ਕਿਉਂਕਿ ਪੰਜਾਬ ਪੁਲਿਸ ਨੇ Shehnaz Gill ਗਿੱਲ ਦੇ ਪਿਤਾ Santokh Singh ਦੇ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਲੰਧਰ ਦੀ ਰਹਿਣ ਵਾਲੀ ਇੱਕ ਕੁੜੀ ਨੇ Santokh Singh ਤੇ ਇਲਜ਼ਾਮ ਲਾਇਆ ਹੈ ਕਿ Santokh Singh ਨੇ ਬੰਦੂਕ ਦੇ ਜ਼ੋਰ ’ਤੇ ਆਪਣੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ।




ਇਹ ਘਟਨਾ 14 ਮਈ ਨੂੰ ਵਾਪਰੀ, ਪਰ ਪੁਲਿਸ ਨੇ ਮੰਗਲਵਾਰ ਨੂੰ ਪੀੜਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਸੀ। ਥਾਣੇ ਵਿੱਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ Santokh Singh ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ Shehnaz Gill ਦੇ ਪਿਤਾ ‘ਤੇ ਬਲਾਤਕਾਰ ਦੇ ਦੋਸ਼ਾਂ ਦੀ ਸੱਚਾਈ ਕਿੱਨੀ ਹੈ, ਇਹ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਵੇਗਾ।
 


ਤੁਹਾਨੂੰ ਦੱਸ ਦੇਈਏ ਕਿ Shehnaz Gill ਦਾ ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ।ਇਸ ਦੇ ਨਾਲ ਹੀ Shehnaz Gill ਅਤੇ ਉਸ ਦਾ ਭਰਾ ਲੌਕਡਾਊਨ ਕਾਰਨ ਮੁੰਬਈ ‘ਚ ਫਸ ਗਏ ਹਨ। ਕੁਝ ਦਿਨ ਪਹਿਲਾਂ, Shehnaz Gill ਦੀ ਦਾਦੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। 



Shehnaz Gill ਦੇ ਪਿਤਾ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। Shehnaz Gill ਉਸਦੀ ਨਾਨੀ ਦੇ ਬੀਮਾਰ ਹੋਣ ਤੋਂ ਬਾਅਦ ਵੀ ਉਸ ਕੋਲ ਨਹੀਂ ਜਾ ਸਕਿਆ। Shehnaz Gill ਦੇ ਪਿਤਾ ਨੇ ਫਿਰ ਮਾਂ ਦੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ- ਮੇਰੀ ਮਾਂ ਹਸਪਤਾਲ ਵਿੱਚ ਹੈ, ਜਿਗਰ ਵਿੱਚ ਸਮੱਸਿਆ ਹੈ। ਰੱਬ ਜਲਦੀ ਠੀਕ ਕਰੇ।