Popular Countries

Shipra Goyal ਲੈਕੇ ਆ ਰਹੇ ਨੇ ਆਪਣਾ ਨਵਾਂ ਗੀਤ ‘Patola’

By Harpreet Kaur . 30th January 2020 12:28pm
 Shipra Goyal ਲੈਕੇ ਆ ਰਹੇ ਨੇ ਆਪਣਾ ਨਵਾਂ ਗੀਤ ‘Patola’

Shipra Goyal ਦੀ ਆਵਾਜ਼ ਸਾਰਿਆਂ ਦਰਸ਼ਕਾਂ ਦਾ ਮਨ ਮੋਹੰਦੀ ਹੈ ਅਤੇ ਉਹਨਾਂ ਦੇ ਦਰਸ਼ਕ ਉਹਨਾਂ ਦੇ ਗੀਤਾਂ ਦਾ ਬਹੁਤ ਪਿਆਰ ਨਾਲ ਇੰਤਜ਼ਾਰ ਕਰਦੇ ਹਨ ਇਸ ਦੇ ਨਾਲ ਹੀ Shipra Goyal ਨੇ ਆਪਣੇ ਨਵੇਂ ਗੀਤ ਦੀ ਘੋਸ਼ਣਾ ਵੀ ਕਰ ਦਿਤੀ ਹੈ ਜਿਸਦਾ ਸਿਰਲੇਖ ਹੈ ‘Patola’ ਉਹਨਾਂ ਨੇ ਇਸ ਗੀਤ ਦੀ ਜਾਣਕਾਰੀ ਆਪਣੇ ਸੋਸ਼ਲ ਅਕਾਊਂਟ 'ਤੇ ਸਾਂਝੀ ਕੀਤੀ ਹੈ ਇਸ ਪੋਸਟਰ ਵਿੱਚ Shipra Goyal ਬਹੁਤ ਸੋਹਣੀ ਲੱਗ ਰਹੀ ਹੈ ਤੁਸੀ ਹੇਠਾਂ ਦਿਤੇ ਇਸ ਪੋਸਟਰ ਤੇ ਇੱਕ ਨਜ਼ਰ ਮਾਰੋ। 




‘Patola’ ਗੀਤ ਦੇ ਕ੍ਰੇਡਿਟ ਬਾਰੇ ਤੁਹਾਨੂੰ ਅਸੀ ਦਸ ਦਈਏ ਕਿ ਇਸ ਗੀਤ ਦੇ ਬੋਲ Veet Baljit ਨੇ ਲਿਖੇ ਹਨ ਇਸ ਤੋਂ ਇਲਾਵਾਂ Shipra Goyal ਦਾ Dj Te ਗੀਤ ਵੀ Veet Baljit ਵਲੋਂ ਹੀ ਲਿਖਿਆ ਗਿਆ ਸੀ ਅਤੇ ਗੀਤ ਨੂੰ ਸੰਗੀਤ Intense ਨੇ ਦਿਤਾ ਹੈ ‘Patola’ ਗੀਤ ਦੀ ਵੀਡੀਓ ਨੂੰ Baljit Singh Deo ਨੇ ਤਿਆਰ ਕੀਤੀ ਹੈ। ਇਹ ਗੀਤ 20 ਫਰਬਰੀ ਨੂੰ Humble Music ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। 





ਮਨੋਰੰਜਨ ਦੀ ਦੁਨੀਆ ਵਿਚ ਕੁਝ ਗੀਤ ਰਿਲੀਜ਼ ਕੀਤੇ ਜਾਂਦੇ ਹਨ ਜੋ ਸਾਰਿਆਂ ਦਾ ਤੁਰੰਤ ਧਿਆਨ ਖਿੱਚ ਲੈਂਦੇ ਹਨ ਅਤੇ ਕਈਆਂ ਦੇ ਮਨਪਸੰਦ ਬਣ ਜਾਂਦੇ ਹਨ। ਅਜਿਹਾ ਹੀ ਇਕ ਮਿੱਠਾ ਗੀਤ ਸੀ Shipra Goyal ਦਾ ‘Saah Chalde’ ਜਿਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ। 
ਇਸ ਤੋਂ ਇਲਾਵਾਂ Shipra Goyal ਨੇ ਪਾਲੀਵੁੱਡ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਆਪਣੇ ਹਿੱਟ ਗੀਤ ਦੇ ਚੁੱਕੇ ਹਨ ਜਿਵੇਂ Angreji Wali Madam, Tutti Bole Wedding Di, Yaadaan Teriyaan, Mainu Ishq Lagaa,Ungli Pe Nachalein,Yeh Dil Jaane Na ਅਤੇ ਹੋਰ ਵੀ ਕਈ ਇਸ ਤਰਾਂ ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁਕੇ ਹਨ। 

ਤੁਸੀ ਹੇਠਾਂ ਦਿੱਤੇ ਟਿੱਪਣੀ ਭਾਗ ਵਿਚ ‘Patola’ਗੀਤ ਬਾਰੇ ਪੋਸਟਰ 'ਤੇ ਆਪਣੇ ਵਿਚਾਰ ਦਸੋ ਅਤੇ ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ। 

Related Posts: