Popular Countries

Shipra Goyal ਨੇ ਗਾਇਆ Garry Sandhu ਦਾ ਲਿਖਿਆ ਗੀਤ 'JHANJRAN'

By Harpreet Kaur . 15th February 2020 11:35am
Shipra Goyal ਨੇ ਗਾਇਆ Garry Sandhu  ਦਾ ਲਿਖਿਆ ਗੀਤ 'JHANJRAN'



ਪਾਲੀਵੁੱਡ ਤੇ ਬਾਲੀਵੁੱਡ ਗਾਇਕਾ Shipra Goyal ਆਪਣੀ ਸੁਰੀਲੀ ਗਾਇਕੀ ਕਰਕੇ ਜਾਣੀ ਜਾਂਦੀ ਹੈ ਅਤੇ ਉਹਨਾਂ ਦੀ ਆਵਾਜ਼ ਸਾਰਿਆਂ ਦਰਸ਼ਕਾਂ ਦਾ ਮਨ ਮੋਹੰਦੀ ਹੈ ਉਹਨਾਂ ਦੇ ਦਰਸ਼ਕ ਉਹਨਾਂ ਦੇ ਗੀਤਾਂ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਇਸ ਦੇ ਨਾਲ ਹੀ Shipra Goyal ਨੇ ਆਪਣੇ ਨਵੇਂ ਗੀਤ ਦੀ ਘੋਸ਼ਣਾ ਵੀ ਕਰ ਦਿਤੀ ਹੈ ਜਿਸਦਾ ਸਿਰਲੇਖ ਹੈ ‘JHANJRAN’ ਉਹਨਾਂ ਨੇ ਇਸ ਗੀਤ ਦੀ ਜਾਣਕਾਰੀ ਆਪਣੇ ਸੋਸ਼ਲ ਅਕਾਊਂਟ 'ਤੇ ਸਾਂਝੀ ਕੀਤੀ ਹੈ ਇਸ ਪੋਸਟਰ ਵਿੱਚ Shipra Goyal ਬਹੁਤ ਸੋਹਣੀ ਲੱਗ ਰਹੀ ਹੈ 


ਤੁਸੀ ਹੇਠਾਂ ਦਿਤੇ ਇਸ ਪੋਸਟਰ ਤੇ ਇੱਕ ਨਜ਼ਰ ਮਾਰੋ। 





‘JHANJRAN’ ਗੀਤ ਦੇ ਕ੍ਰੇਡਿਟ ਬਾਰੇ ਤੁਹਾਨੂੰ ਅਸੀ ਦਸ ਦਈਏ ਕਿ ਇਸ ਗੀਤ ਦੇ ਬੋਲ Garry Sandhu ਨੇ ਲਿਖੇ ਹਨ ਇਸ ਗੀਤ ਨੂੰ ਸੰਗੀਤ Ikwinder Singh ਨੇ ਦਿੱਤਾ ਹੈ ਅਤੇ ‘JHANJRAN’ ਗੀਤ ਦਾ ਆਡੀਓ Fresh Media Records ਦੇ ਲੇਬਲ ਹੇਠ ਰਿਲੀਜ਼ ਹੋ ਗਿਆ ਹੈ ਅਤੇ ਸਾਨੂੰ ਇਸ ਗੀਤ ਦੀ ਵੀਡੀਓ ਵੀ ਜਲਦ Garry Sandhu ਦੇ ਲੇਬਲ Fresh Media Records ਤੇ ਦੇਖਣ ਨੂੰ ਮਿਲੇਗੀ। 





ਮਨੋਰੰਜਨ ਦੀ ਦੁਨੀਆ ਵਿਚ ਕੁਝ ਗੀਤ ਰਿਲੀਜ਼ ਕੀਤੇ ਜਾਂਦੇ ਹਨ ਜੋ ਸਾਰਿਆਂ ਦਾ ਤੁਰੰਤ ਧਿਆਨ ਖਿੱਚ ਲੈਂਦੇ ਹਨ ਅਤੇ ਕਈਆਂ ਦੇ ਮਨਪਸੰਦ ਬਣ ਜਾਂਦੇ ਹਨ।ਅਜਿਹਾ ਹੀ ਇਕ ਮਿੱਠਾ ਗੀਤ ਸੀ Shipra Goyal ਦਾ 'Patola'ਜਿਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ ਇਸ ਗੀਤ ਦੇ ਬੋਲ Veet Baljit ਨੇ ਲਿਖੇ ਸੀ ਅਤੇ ਗੀਤ ਨੂੰ ਸੰਗੀਤ Intense ਨੇ ਦਿਤਾ ਸੀ 'Patola' ਗੀਤ ਦੀ ਵੀਡੀਓ ਨੂੰ Baljit Singh Deo ਨੇ ਤਿਆਰ ਕੀਤੀ ਸੀ




ਇਸ ਤੋਂ ਇਲਾਵਾਂ Shipra Goyal ਨੇ ਪਾਲੀਵੁੱਡ ਵਿੱਚ Saah Chalde,Akh Jatti Di,Gaddi Pichhe Naa,Angreji Wali Madam ਵਰਗੇ ਹਿੱਟ ਗੀਤ ਦਿੱਤੇ ਹਨ।ਉਹ ਬਾਲੀਵੁੱਡ ਵਿੱਚ ਵੀ ਆਪਣੇ ਹਿੱਟ ਗੀਤ ਦੇ ਚੁੱਕੇ ਹਨ ਜਿਵੇਂ Tutti Bole Wedding Di, Yaadaan Teriyaan, Mainu Ishq Lagaa, Ungli Pe Nachalein, Yeh Dil Jaane Na ਅਤੇ ਹੋਰ ਵੀ ਇਸ ਤਰਾਂ ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁਕੇ ਹਨ। 

ਤੁਸੀ ਹੇਠਾਂ ਦਿੱਤੇ ਟਿੱਪਣੀ ਭਾਗ ਵਿਚ ‘JHANJRAN ’ਗੀਤ ਦੇ ਆਡੀਓ  ਬਾਰੇ ਆਪਣੇ ਵਿਚਾਰ ਦਸੋ ਅਤੇ ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ। 

Related Posts: