Popular Countries

Sidharth Shukla ਅਤੇ Shehnaaz Kaur ਦਾ ਨਵਾਂ ਗੀਤ 'BHULA DUNGA' ਹੋਇਆ ਰਿਲੀਜ਼

By Harpreet Kaur . 24th March 2020 03:08pm
Sidharth Shukla ਅਤੇ Shehnaaz Kaur ਦਾ ਨਵਾਂ ਗੀਤ 'BHULA DUNGA' ਹੋਇਆ ਰਿਲੀਜ਼



ਟੀਵੀ ਦੇ ਰਿਆਲਟੀ ਸ਼ੋਅ 'Bigg Boss -13' ਦੇ ਕਟੈਂਸਟੇਸ ਰਹਿ ਚੁੱਕੇ Sidharth Shukla ਤੇ Shehnaaz Kaur Gill ਨੇ ਆਪਣੀ ਦਮਦਾਰ ਕਮਿਸਟਰੀ ਦੇ ਨਾਲ ਕਈ ਸੁਰਖੀਆਂ ਬਟੋਰੀਆਂ ਸਨ। ਇਹਨਾਂ ਨੂੰ ਪਿਆਰ ਨਾਲ ਉਹਨਾਂ ਦੇ ਫੈਨਜ਼ ਵਲੋਂ 'Sidnaaz' ਵੀ ਕਿਹਾ ਜਾਂਦਾ ਹੈ। ਜੀ ਹਾਂ ਇਸ ਦੇ ਨਾਲ ਹੀ ਹੁਣ ਉਹ ਬਾਲੀਵੁੱਡ ਦੇ ਸਿੰਗਰ Darshan Raval ਦਾ ਨਵਾਂ ਗੀਤ BHULA DUNGA’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ਇਸ ਗੀਤ ਨੂੰ ਲੈ ਕੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ, ਕਿਉਂਕਿ ਇਸ ਗੀਤ ‘ਚ ਦਰਸ਼ਕਾਂ ਦੀ ਪਸੰਦੀਦਾ ਜੋੜੀ SidNaaz ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਸਨ। 




'BHULA DUNGA' ਗੀਤ ‘ਚ ਪੰਜਾਬੀ ਸਿੰਗਰ ਤੇ ਅਦਾਕਾਰਾ Shehnaaz Kaur Gill ਤੇ Sidharth Shukla ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਨੂੰ Darshan Raval ਨੇ ਬਾਕਮਾਲ ਗਾਇਆ ਹੈ । ਉਧਰ Shehnaaz Kaur Gill ਤੇ Sidharth Shukla ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਹ ਗੀਤ ਸੈਡ ਜ਼ੌਨਰ ਦਾ ਹੈ ।ਜਿਸ ਪਿਆਰ ਕਰਨਾ ਵਾਲਿਆਂ ਦੇ ਜੁਦਾ ਹੋਣ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ ।





ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ Gurpreet Saini ,Gautam Sharma ਵਲੋਂ ਲਿਖੇ ਹਨ। ‘BHULA DUNGA’ ਗੀਤ ਦੀ ਵੀਡੀਓ Punit J Pathak ਨੇ ਤਿਆਰ ਕੀਤਾ ਹੈ ਤੇ ਮਿਊਜ਼ਿਕ Anmol Daniel ਨੇ ਦਿੱਤਾ ਹੈ । ਗੀਤ ਨੂੰ Indie Music Label ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਕੁਝ ਹੀ ਮਿੰਟਾਂ ‘ਚ ਲੱਖਾਂ ਹੀ ਵਿਊਜ਼ ਆ ਚੁੱਕੇ ਨੇ ।

ਇਸ ਦੇ ਨਾਲ ਹੀ Sidharth Shukla ਤੇ Shehnaaz Kaur Gill  ਨਾਲ ਉਹਨਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। Sidharth Shukla ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ। ਉਹ ਜਦੋਂ ਵੀ ਕਿਤੇ ਜਾਂਦੇ ਹਨ ਤਾਂ ਮੀਡੀਆ ਦੇ ਨਾਲ ਨਾਲ ਦਰਸ਼ਕਾਂ ਦੀ ਵੀ ਕਾਫੀ ਜ਼ਿਆਦਾ ਭੀੜ ਦੇਖਣ ਨੂੰ ਮਿਲਦੀ ਹੈ।





ਜੇ ਗੱਲ ਕਰੀਏ Shehnaaz Kaur Gill ਦੀ ਤਾਂ ਉਹ ਨਾਮੀ ਪੰਜਾਬੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਨੇ ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'kala shah kala'  ‘ਚ ਵੀ ਐਕਟਿੰਗ ਦੇ ਜੌਹਰ ਵਿਖਾ ਚੁੱਕੇ ਨੇ । Shehnaaz Kaur Gill ਆਪਣੀ ਆਵਾਜ਼ ‘ਚ , 'VEHAM' ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।