Popular Countries

ਸੋਸ਼ਲ ਮੀਡੀਆ ‘ਤੇ ਚਰਚਾ ‘ਚ ਬਣਿਆ Sidhu Moose Wala ਦਾ ਝਗੜਾ, ਵੀਡੀਓ ਹੋ ਰਹੀ ਹੈ ਖੂਬ ਵਾਇਰਲ

By Harpreet Kaur . 5th May 2020 05:15pm
ਸੋਸ਼ਲ ਮੀਡੀਆ ‘ਤੇ ਚਰਚਾ ‘ਚ ਬਣਿਆ Sidhu Moose Wala ਦਾ ਝਗੜਾ, ਵੀਡੀਓ ਹੋ ਰਹੀ ਹੈ ਖੂਬ ਵਾਇਰਲ



Sidhu Moose Wala ਦਾ ਨਾਂਅ ਪਾਲੀਵੁਡ ਇੰਡਸਟਰੀ ਵਿੱਚ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਉਹਨਾਂ ਦੇ ਗੀਤਾ ਨੂੰ ਹਰ ਕੋਈ ਪਸੰਦ ਕਰਦਾ ਹੈ। ਉਹ ਸਿਰਫ ਗਾਇਕ ਹੀ ਨਹੀਂ ਬਲਕਿ ਇੱਕ ਬਹੁਤ ਹੀ ਵਧੀਆ ਗੀਤਕਾਰ ਵੀ ਹਨ ਅਤੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ Sidhu Moose Wala ਅਕਸਰ ਵਿਵਾਦਾਂ ਦੇ ਚਲਦੇ ਸੁਰਖੀਆਂ ‘ਚ ਵੀ ਰਹਿੰਦੇ ਹਨ । 



ਅਜਿਹੇ ‘ਚ ਏਨੀਂ ਦਿਨੀਂ ਉਨ੍ਹਾਂ ਦਾ ਨਵਾਂ ਵਿਵਾਦ ਜੋ ਕਿ Sunny Malton ਤੇ  Byg Byrd ਦੇ ਨਾਲ ਚੱਲ ਰਿਹਾ ਹੈ ।ਇੱਕ ਤੋਂ ਇੱਕ ਹਿੱਟ ਦੇਣ ਵਾਲੀ ਇਸ ਤਿਕੜੀ ‘ਚ ਦਰਾੜ ਆ ਗਈ ਹੈ । ਜੀ ਹਾਂ ਤਿੰਨਾਂ ਨੇ ਮਿਲ ਕੇ ਕਈ ਹਿੱਟ ਗੀਤ ਦਿੱਤੇ ਨੇ । Sidhu Moose Wala ਦੇ ਗੀਤ 'Uchiya Ne Gallan Tere Yaar Diya' ‘ਚ ਵੀ Byg Byrd ਦਾ ਗੀਤ ਸੁਣਨ ਨੂੰ ਮਿਲਿਆ ਸੀ । ਇਸ ਤੋਂ ਇਲਾਵਾ East Side Flow, ਵਰਗੇ ਕਈ ਗੀਤ ਇਨ੍ਹਾਂ ਤਿੰਨਾਂ ਨੇ ਇਕੱਠੇ ਕੰਮ ਕੀਤਾ ਹੈ ।



ਮਾਮਲਾ ਕੁਝ ਇਸ ਤਰ੍ਹਾਂ ਹੈ ਕਿ Byg Byrd ਨੇ 'My Block' ਦੀ ਛੋਟੀ ਜਿਹੀ ਝਲਕ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕਰ ਦਿੱਤੀ ਸੀ । ਜਿਸ ਤੋਂ ਬਾਅਦ ਇਹ ਮਾਮਲਾ ਵੱਧ ਗਿਆ । Sidhu Moose Wala ਨੇ Sunny Malton ਤੇ Byg Byrd ਨੂੰ ਇੰਸਟਾਗ੍ਰਾਮ ਤੋਂ Unfollow ਕਰ ਦਿੱਤਾ ਤੇ ਇਨ੍ਹਾਂ ਦੋਵਾਂ ਨੇ Sidhu Moose Wala ਨੂੰ । ਜਿਸ ਤੋਂ ਬਾਅਦ Byg Byrd ਨੇ ਇੱਕ ਵੀਡੀਓ ਸ਼ੇਅਰ ਕਰਕੇ Sidhu Moose Wala ਆਪਣਾ ਰਿਪਲਾਈ ਦਿੱਤਾ ।




ਜਿਸ ਤੋਂ ਬਾਅਦ Sidhu Moose Wala ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਲਾਈਵ ਹੋ ਕਿ ਆਪਣਾ ਪੱਖ ਪੇਸ਼ ਕੀਤਾ ਤੇ ਲੋਕਾਂ ਨੂੰ ਇਨ੍ਹਾਂ ਗੱਲਾਂ ‘ਤੇ ਧਿਆਨ ਨਾ ਦੇਣ ਤੇ ਮਨੋਰੰਜਨ ਲਈ ਬਣੇ ਗੀਤਾਂ ਦਾ ਅਨੰਦ ਲੈਣ ਦੀ ਗੱਲ ਆਖੀ।ਜਿਸ ਤੋਂ ਬਾਅਦ Sunny Malton ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕਰਕੇ Sidhu Moose Wala ਤੇ ਨਿਸ਼ਾਨੇ ਸਾਧੇ। ਜਿਸਦੇ ਦੇ ਜਵਾਬ ‘ਚ ਅੱਜ ਇੱਕ ਵਾਰ ਫਿਰ ਤੋਂ Sidhu Moose Wala ਇੰਸਟਾਗ੍ਰਾਮ ਅਕਾਉਂਟ ਤੋਂ ਲਾਈਵ ਹੋਇਆ ਤੇ Sunny Malton ਨੂੰ ਖਰੀਆਂ ਖਰੀਆਂ ਸੁਣਾਈਆਂ । 



ਇਹ ਮੁੱਦਾ ਸੋਸ਼ਲ ਮੀਡੀਆ ‘ਤੇ ਭਖਿਆ ਹੋਇਆ ਹੈ । ਦੋਵੇਂ ਇੱਕ-ਦੂਜੇ ‘ਤੇ ਗੀਤ ਲੀਕ ਕਰਨ ਦੇ ਇਲਜ਼ਾਮ ਲਗਾ ਰਹੇ ਨੇ । ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ‘ਚ ਦੋਵਾਂ ਧਿਰਾਂ ‘ਚ ਸੁਲ੍ਹਾ ਹੁੰਦੀ ਹੈ ਜਾਂ ਫਿਰ ਇਹ ਤਿਕੜੀ ਆਪਣੇ-ਆਪਣੇ ਰਸਤੇ ਅਲੱਗ ਕਰ ਲਵੇਗੀ ।