Popular Countries

Sidhu Moosewala ਲੈਕੇ ਆ ਰਹੇ ਨੇ 'Old Skool'

By Harpreet Kaur . 26th December 2019 06:34pm
Sidhu Moosewala ਲੈਕੇ ਆ ਰਹੇ ਨੇ  'Old Skool'

Sidhu Moosewala ਇਕ ਮਸ਼ਹੂਰ ਪੰਜਾਬੀ ਗਾਇਕ ਹੈ ਜਿਸਨੇ ਪੰਜਾਬੀ ਮਨੋਰੰਜਨ ਇੰਡਸਟਰੀ ਵਿੱਚ ਵੱਖ-ਵੱਖ ਪੰਜਾਬੀ ਹਿੱਟ ਗੀਤ ਦਿਤੇ ਹਨ।'So High'ਗੀਤ ਨਾਲ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਅਤੇ ਹੁਣ ਉਹ ਇਕ ਵਾਰ ਫਿਰ ਆਪਣਾ ਨਵਾਂ ਗੀਤ ਲੈਕੇ ਆ ਰਹੇ ਨੇ ਜੋ ਕਿ ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਸਾਂਝਾ ਕੀਤਾ। ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ।




ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ Sidhu Moosewala, Prem Dhillon ਨੇ ਲਿਖਿਆ ਹੈ ਅਤੇ ਰੈਪ ਨੂੰ Naseeb ਨੇ ਲਿਖਿਆ ਹੈ। ਇਸ ਗੀਤ ਨੂੰ ਸੰਗੀਤ The Kidd ਨੇ ਦਿੱਤਾ ਹੈ ਅਤੇ Rahul Chahal ਨੇ ਵੀਡੀਓ ਨੂੰ ਤਿਆਰ ਕੀਤਾ ਹੈ। ਇਸ ਗੀਤ ਨੂੰ Sidhu Moosewala ਦੇ ਅਧਿਕਾਰਤ ਯੂਟਿਊਬ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। 
.
ਦੱਸਣਯੋਗ ਹੈ ਕਿ Sidhu Moosewala ਦਾ ਹਾਲ ਹੀ ਵਿੱਚ 'dhakka'ਗੀਤ ਰਿਲੀਜ ਹੋਇਆ ਸੀ ਜਿਸ ਵਿੱਚ ਅਫਸਾਨਾ ਖਾਨ ਨੇ ਉਹਨਾਂ ਦਾ ਗੀਤ ਗਾਉਣ ਵਿੱਚ ਸਾਥ ਦਿਤਾ ਸੀ ਅਤੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਿਆ ਸੀ। 


Sidhu Moosewala Movie


 Sidhu Moosewala  ਦੇ ਸਾਰੇ ਦਰਸ਼ਕਾਂ ਲਈ ਇਕ ਬਹੁਤ ਵੱਡੀ ਖੁਸ਼ਖਬਰੀ ਹੈ। ਕਿ ਉਹਨਾਂ ਦੀ ਇਕ ਫਿਲਮ ਵੀ ਆ ਰਹੀ ਹੈ ਜਿਸਦਾ ਸਿਰਲੇਖ ਹੈ ‘Yes I Am Student’ਇਸ ਫਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਸਟਾਰ Sidhu Moosewala ਦੇ ਨਾਲ Mandy Takhar ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।ਇਸ ਫਿਲਮ ਨੂੰ ਗਿੱਲ ਰੌਂਤਾ ਦੁਆਰਾ ਲਿਖਿਆ ਗਿਆ ਹੈ। 


Related Posts: