Popular Countries

ਕਿਸਾਨਾਂ ਦੇ ਹੱਕ ਵਿੱਚ Sidhu Moosewala ਲਗਾਉਣ ਜਾ ਰਹੇ ਨੇ ਧਰਨਾ, ਦੇਖੋ ਵੀਡੀਓ

By Harpreet Kaur . 24th September 2020 05:12pm
ਕਿਸਾਨਾਂ ਦੇ ਹੱਕ ਵਿੱਚ Sidhu Moosewala ਲਗਾਉਣ ਜਾ ਰਹੇ ਨੇ ਧਰਨਾ, ਦੇਖੋ ਵੀਡੀਓ

 

ਪੰਜਾਬੀ ਕਲਾਕਾਰ ਵੀ ਇੱਕ ਮੰਚ ਦੇ ਇੱਕਠੇ ਹੋ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ । ਇਹਨਾਂ ਕਲਾਕਾਰਾਂ ਵਿੱਚ ਹੁਣ Sidhu Moosewala ਦਾ ਵੀ ਨਾਂਅ ਜੁੜ ਗਿਆ ਹੈ। Sidhu Moosewala ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਕਿਹਾ ਹੈ ‘ਉਹ ਕੁਝ ਦਿਨਾਂ ਤੋਂ ਸੁਣ ਰਿਹਾ ਸੀ ਕਿ ਕੁਝ ਲੋਕ ਕਹਿ ਰਹੇ ਸਨ ਕਿ Sidhu Moosewala ਇਸ ਮੁੱਦੇ ਤੇ ਹੁਣ ਕੁਝ ਨਹੀਂ ਬੋਲ ਰਿਹਾ …ਇਸ ਲਈ ਅੱਜ ਮੈਂ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਕਹਿ ਰਿਹਾ ਕਿ ਉਹ ਆਪ ਇੱਕ ਕਿਸਾਨ ਹਨ ਤੇ ਖੇਤੀ ਕਰਦਾ ਹਾਂ । ਮੂਸੇਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਤੇ ਪਿਤਾ ਵੀ ਖੇਤੀ ਕਰਦੇ ਸਨ।


View this post on Instagram

MUST LISTEN

A post shared by Sidhu Moosewala (ਮੂਸੇ ਆਲਾ) (@sidhu_moosewala) on



ਇਸ ਲਈ ਕਿਸਾਨਾਂ ਦਾ ਦਰਦ ਉਹ ਚੰਗੀ ਤਰਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਪਟਿਆਲਾ ਵਿੱਚ ਧਰਨਾ ਲਾਇਆ ਸੀ ਤੇ ਉੱਥੇ ਦੇ ਪਰਬੰਧਕਾਂ ਨਾਲ ਗੱਲ ਵੀ ਕੀਤੀ ਸੀ ਕਿ ਉਹ ਧਰਨੇ ਵਿੱਚ ਸ਼ਾਮਲ ਹੋਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਜਵਾਬ ਚ ਕਿਹਾ ਗਿਆ ਸੀ ਕਿ ਇਸ ਲਈ ਉਨ੍ਹਾਂ ਕੋਲ ਪੁਖ਼ਤਾ ਪਰਬੰਧ ਨਹੀਂ ਹਨ ।



“ਹੁਣ ਮੈਂ ਮਾਨਸਾ ਵਿੱਚ ਕਿਸਾਨਾਂ ਨਾਲ ਧਰਨੇ ‘ਚ ਹੋਵਾਂਗਾ ਤੇ ਮੈਂ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਨੇ ਉਨ੍ਹਾਂ ਦੇ ਨਾਲ ਹਾਂ।” ਉਨ੍ਹਾਂ ਇਹ ਵੀ ਕਿਹਾ ਕਿ ਆਪ ਆ ਕੇ ਧਰਨੇ ਉੱਤੇ ਬਹਿਣਗੇ। ਉਨ੍ਹਾਂ ਕਿਹਾ ਕਿ ਕਲਾਕਾਰ ਹੁੰਦੇ ਹੋਏ ਵੀ ਉਹ ਰੋਜ਼ ਖੇਤੀ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਪਿਆਰ ਹੈ। ਜਿਸ ਮਿੱਟੀ ‘ਚ ਉਹ ਜੰਮੇ ਪਲੇ ਹਨ, ਉਸ ਮਿੱਟੀ ਦੀ ਲੜਾਈ ਸਾਰਿਆਂ ਨੂੰ ਨਾਲ ਲੈ ਕੇ ਲੜਨੀ ਹੈ ਤੇ ਇਸ ਨੂੰ ਕਿਸੇ ਵੀ ਹਾਲਤ ਚ ਅੱਗੇ ਲੈ ਕੇ ਜਾਣਗੇ।


View this post on Instagram

NO GUTS NO GLORY ⛳️

A post shared by Sidhu Moosewala (ਮੂਸੇ ਆਲਾ) (@sidhu_moosewala) on



ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ Sidhu Moose Wala ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ ਜਿਵੇਂ Tochan, Just Listen, Jatt Da Muqabala,Death Route, Dawood Chosen, East Side Flow, ਅਤੇ  Same Beef ਵਰਗੇ ਕਈ ਹੋਰ ਹਿੱਟ ਗੀਤ ਦਿੱਤੇ ਹਨ। ਉਹਨਾਂ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ।  ਜੋ ਕਿ ਸਰੋਤਿਆਂ ‘ਚ ਕਾਫੀ ਮਕਬੂਲ ਹੋਏ ਹਨ ।