Popular Countries

ਸਿੰਗਾ ਨੇ ਆਪਣੇ ਅਗਲੇ ਗੀਤ 'ਰੋਬਿਨਹੁੱਡ' ਦਾ ਕੀਤਾ ਪੋਸਟਰ ਸਾਂਝਾ

By Harpreet Kaur . 9th December 2019 05:59pm
ਸਿੰਗਾ ਨੇ ਆਪਣੇ ਅਗਲੇ ਗੀਤ 'ਰੋਬਿਨਹੁੱਡ' ਦਾ ਕੀਤਾ ਪੋਸਟਰ  ਸਾਂਝਾ

 'ਸ਼ੇਹ' ਗੀਤ ਨਾਲ ਆਪਣੀ ਪਛਾਣ ਬਨਾਉਣ ਵਾਲੇ ਸਿੰਗਾ ਇਕ ਕਮਾਲ ਦੇ ਗੀਤਕਾਰ ਅਤੇ ਗਾਇਕ ਹਨ। ਲੋਕਾਂ ਨੇ 'ਸ਼ੇਹ' ਗੀਤ ਨੂੰ ਬਹੁਤ ਪਿਆਰ ਦਿੱਤਾ ਜਿਸ ਨੂੰ ਦੇਖ ਕੇ ਸਿੰਗਾ ਨੇ ਉਸਦੀ ਵੀਡੀਓ ਵੀ ਆਪਣੇ ਫੈਨਸ ਨਾਲ ਸਾਂਝੀ ਕੀਤੀ। ਇਸ ਪਿਆਰ ਨੂੰ ਅੱਗੇ ਵਧਾਉਂਦੇ ਹੋਏ ਸਿੰਗਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਨਵੇਂ ਗੀਤ ‘ਰੌਬਿਨਹੁੱਡ' (ਦੇਸੀ ਜੱਟ)’ਦਾ ਪੋਸਟਰ ਸਾਂਝਾ ਕੀਤਾ। ਇਸ  ਗੀਤ  ਨੂੰ ਗਾਇਆ ਅਤੇ ਲਿਖਿਆ ਸਿੰਗਾ ਵਲੋਂ ਗਿਆ ਹੈ,ਜਿਸ  ਦਾ ਸੰਗੀਤ ਵੈਸਟਰਨ ਪੇਂਡੂਜ਼ ਦੁਆਰਾ ਦਿੱਤਾ ਗਿਆ ਹੈ ਅਤੇ ਗੀਤ ਦਾ ਵੀਡੀਓ ਬੀ2ਗੇਦਰ ਬਰੋਜ਼  ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।


'ਰੋਬਿਨਹੁੱਡ' ਗੀਤ ਦੇ ਪੋਸਟਰ ਤੇ ਨਜ਼ਰ ਮਾਰੋ।

'ਰੋਬਿਨਹੁੱਡ' Geetmp3 ਦੇ ਅਧਿਕਾਰਤ ਯੂਟਿਊਬ ਚੈਨਲ ਦੇ ਤਹਿਤ 16 ਦਸੰਬਰ ਨੂੰ ਰਿਲੀਜ਼ ਹੋਵੇਗਾ। 


ਸਿੰਗਾ ਅਮਰਦੀਪ ਸਿੰਘ ਨਿਰਦੇਸ਼ਕ ਫਿਲਮ ਜੋਰਾ 2 ਦੇ ਨਾਲ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਣ ਜਾ ਰਹੇ ਹਨ ਅਤੇ ਇਸ ਫਿਲਮ ਵਿਚ ਸਾਨੂੰ ਦੀਪ ਸਿੱਧੂ, ਮਾਹੀ ਗਿੱਲ, ਗੁੱਗੂ ਗਿੱਲ ਅਤੇ ਜਪਜੀ ਖਹਿਰਾ ਪ੍ਰਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਸਾਨੂੰ ਤਾਂ ਪੂਰੀ ਉਮੀਦ ਹੈ ਕਿ ਲੋਕ ਉਹਨਾਂ ਦੀ ਫਿਲਮ ਨੂੰ ਵੀ ਉਨ੍ਹਾਂ ਹੀ ਪਿਆਰ ਦੇਣਗੇ ਜਿਨ੍ਹਾਂ ਉਨ੍ਹਾਂ ਦੇ ਪਹਲੇ ਗੀਤ ਨੂੰ ਦਿੱਤਾ ਸੀ। 

ਤੁਸੀ ਸਾਨੂੰ ਦਸੋ ਤੁਹਾਡਾ ਕਿਹੜਾ ਗੀਤ ਸਿੰਗਾ ਦਾ ਮਨਪਸੰਦ ਗੀਤ ਹੈਂ ਅਤੇ ਇਸ ਤਰਾਂ ਦੀ ਹੋਰ ਅਪਡੇਟਾ ਲਈ Gabruu.com ਨੂੰ ਫਾਲੋ ਕਰਕੇ।