Popular Countries

ਗਾਇਕ Deep Dhillon ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ਦਾ ਪੋਸਟਰ, ਪ੍ਰਸ਼ੰਸਕਾਂ ਨੂੰ ਆ ਰਿਹਾ ਖੂਬ ਪਸੰਦ

By Harpreet Kaur . 18th August 2020 05:17pm
ਗਾਇਕ Deep Dhillon ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ਦਾ ਪੋਸਟਰ, ਪ੍ਰਸ਼ੰਸਕਾਂ ਨੂੰ ਆ ਰਿਹਾ ਖੂਬ ਪਸੰਦ



ਮਸ਼ਹੂਰ ਗਾਇਕ Deep Dhillon ਆਪਣੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਉੱਤੇ ਰਾਜ਼ ਕਰ ਰਹੇ ਹਨ ਅਤੇ ਉਹਨਾਂ ਨੇ ਕਈ ਹਿੱਟ ਗੀਤ ਗਾਏ ਹਨ ਉਹ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ਵਿੱਚ ਸਾਡਾ ਮਨੋਰੰਜਨ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਲਈ ਇੱਕ ਖਾਸ ਅਤੇ ਵੱਖਰੇ ਅੰਦਾਜ਼ ਵਿੱਚ ਗੀਤ ਲੈ ਕੇ ਆ ਰਹੇ ਨੇ ਜਿਸਦੀ ਅਪਡੇਟ ਉਹਨਾਂ ਵਲੋਂ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨਵੇਂ ਗੀਤ ਦੇ ਪੋਸਟਰ ਰਹੀ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ, lockdown ch munda kida Hoyeaaa Hongover 😜New song Coming soon - full mast gana subscribe my youtube Channel & share all friends




Deep Dhillon ਦੇ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਸਿਰਲੇਖ ਹੈ 'Hongover ' ਇਸ ਗੀਤ ਨੂੰ Deep Dhillon ਨੇ ਆਪਣੀ ਮਧੁਰ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ਨੂੰ ਬਹੁਤ ਜਲਦ Urdan Pendu Music ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਪੋਸਟਰ ਬਾਰੇ ਤੁਹਾਨੂੰ ਦਸ ਦਈਏ ਕਿ ਗੀਤ ਦੇ ਪੋਸਟਰ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 


View this post on Instagram

ਅੱਖੀਆਂ ਉਡੀਕ ਦੀਆਂ .......

A post shared by Deep Dhillon (@deepdhillon111) on


Deep Dhillon ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੀ ਪਤਨੀ Jasmine Jassi ਵੀ ਇੱਕ ਬਿਹਤਰੀਨ ਗਾਇਕਾ ਹੈ । ਇਸ ਜੋੜੀ ਨੇ ਕਈ ਡਿਊਟ ਸੌਂਗ ਕੀਤੇ ਹਨ ਅਤੇ ਦੋਵਾਂ ਨੇ ਗਾਇਕੀ ਦੇ ਖੇਤਰ ‘ਚ ਚੰਗਾ ਨਾਂਅ ਕਮਾਇਆ ਹੈ ।