Popular Countries

ਗਾਇਕਾ Nimrat Khaira ਬਹੁਤ ਹੀ ਜਲਦ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ , ਸਾਂਝਾ ਕੀਤਾ ਪੋਸਟਰ

By Harpreet Kaur . 18th July 2020 12:53pm
ਗਾਇਕਾ Nimrat Khaira ਬਹੁਤ ਹੀ ਜਲਦ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ , ਸਾਂਝਾ ਕੀਤਾ ਪੋਸਟਰ



‘Ajj Kal Ajj Kall’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕਾ Nimrat Khaira ਇੱਕ ਹੋਰ ਗਾਣਾ ਲੈ ਕੇ ਆ ਰਹੀ ਹੈ । ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ 'Sohne Sohne Suit' ਟਾਇਟਲ ਹੇਠ 24 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ ।ਜਿਸਦੇ ਚੱਲਦੇ ਗੀਤ ਦੇ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ। 

ਜੇ ਤੁਸੀ ਅਜੇ ਵੀ ਨਹੀਂ ਦੇਖਿਆ ਤਾਂ ਇੱਕ ਨਜ਼ਰ ਮਾਰੋ। 



ਜੇ ਗੱਲ ਕਰੀਏ ਗੀਤ ਦੇ ਕ੍ਰੇਡਿਟ ਦੀ ਤਾਂ , Nimrat Khaira ਦੇ ਇਸ ਗਾਣੇ ਦੇ ਬੋਲ Farmaan ਨੇ ਲਿਖੇ ਹਨ ਜਦੋਂ ਕਿ ਵੀਡੀਓ Sukh Sanghera ਨੇ ਤਿਆਰ ਕੀਤੀ ਹੈ । ਗੀਤ ਨੂੰ ਮਿਊਜ਼ਿਕ Rox ਨੇ ਦਿੱਤਾ ਹੈ । ਇਸ ਗੀਤ ਨੂੰ ਲੈ ਕੇ Nimrat Khaira ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦਾ ਰਿਲੀਜ਼ ਹੋਇਆ ਗਾਣਾ ਕਾਫੀ ਚੱਲ ਰਿਹਾ ਹੈ । 




ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ Nimrat Khaira ਨੇ ਆਪਣੀ ਪਹਿਚਾਣ ਗੀਤ 'Ishq Kacheri'  ਰਾਹੀਂ ਬਣੀਏ। Nimrat Khaira ਨੇ ਰੇਡੀਓ ਮਿਰਚੀ ਮਿਊਜ਼ਿਕ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕੀਤੀ। ਉਸ ਨੇ ਆਪਣੀ ਫ਼ਿਲਮ ਕੈਰੀਅਰ ਦੀ ਸ਼ੁਰੂਆਤ 2017 ਵਿਚ 'Lahoria' ਫਿਲਮ ਰਾਂਹੀ ਕੀਤੀ, ਤੁਹਾਨੂੰ ਦਸ ਦੇਈਏ ਕਿ Nimrat Khaira ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਤੇ ਉਹਨਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।