Popular Countries

Sippy Gill ਨੇ ਆਪਣੇ 'JUJHAR SINGH GILL' ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ

By Harpreet Kaur . 12th March 2020 06:12pm
 Sippy Gill ਨੇ ਆਪਣੇ 'JUJHAR SINGH GILL' ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ



ਪਾਲੀਵੁਡ ਅਤੇ ਬਾਲੀਵੁਡ ਦੇ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਆਪਣੇ ਪ੍ਰੋਜੈਕਟ ਬਾਰੇ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਹਾਲ ਹੀ ਵਿੱਚ Sippy Gill ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪੁੱਤਰ ਜੁਝਾਰ ਦੀਆ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।Sippy Gill ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ : JUJHAR SINGH GILL 😊❤️😊
Teri smile jatta 💥 Waheguru sabb nu Kush rakhay ❤️
Posted by ur Bapu ❤️ SIPPY GILL

ਆਓ ਤੁਸੀ ਵੀ ਇੱਕ ਨਜ਼ਰ ਮਾਰੋ। 


Sippy Gill Movie


ਜੇ ਗੱਲ ਕਰੀਏ Sippy Gill ਦੇ ਪ੍ਰੋਜੈਕਟ ਦੀ ਤਾਂ ਉਹ ਹਾਲ ਹੀ ਵਿੱਚ 'Jaddi Sardar' ਫ਼ਿਲਮ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ Dilpreet Dhillon ਤੇ Gugu Gill ਵਰਗੇ ਨਾਮੀ ਕਲਾਕਾਰ ਵੀ ਨਜ਼ਰ ਆਏ ਸਨ। ਇਸ ਤੋਂ ਇਲਾਵਾਂ ਉਹ ਪੰਜਾਬੀ ਗੀਤਾਂ ਵਿੱਚ ਵੀ ਕਾਫੀ ਸਰਗਰਮ ਰਹਿੰਦੇ ਹਨ।


Sippy Gill Movie


ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਬਾਰੇ ਤੁਹਾਨੂੰ ਦਸ ਦਈਏ ਕਿ Sippy Gill  ਦੀ ਨਵੀਂ ਫ਼ਿਲਮ ਦਾ ਐਲਾਨ ਵੀ ਹੋ ਚੁੱਕਿਆ ਹੈ। ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ Amardeep Singh Gill ਦੀ ਲਿਖੀ ਫਿਲਮ ‘Marjaney ’ ਵਿੱਚ ਲੀਡ ਰੋਲ ਵਿੱਚ Sippy Gill ਤੇ ਅਦਾਕਾਰਾ Preet Kamal ਨਜ਼ਰ ਆਉਣਗੇ। ਇਸ ਫਿਲਮ Marjaney ਦੇ ਪੋਸਟਰ ਉੱਤੇ Sippy Gill ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ।


Sippy Gill JUJHAR SINGH GILL


ਇਸ ਫ਼ਿਲਮ ਨੂੰ ਡਾਇਰੈਕਟ ਵੀ Amardeep Singh Gill  ਖੁਦ ਕਰਨਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ Vivek Khari, Sarbpal Singh ਅਤੇ Amritpal Singh ਇਹ ਫ਼ਿਲਮ 10 ਜੁਲਾਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।


Related Posts: