Popular Countries

ਤੁਸੀ ਨਜ਼ਰ ਮਾਰੋ Amrit Maan ਦੇ Top 5 ਗੀਤਾਂ ਤੇ

By Harpreet Kaur . 16th February 2020 03:00pm
 ਤੁਸੀ ਨਜ਼ਰ ਮਾਰੋ Amrit Maan ਦੇ Top 5 ਗੀਤਾਂ ਤੇ



Amrit Maan ਇੱਕ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ ਜੋ ਪੰਜਾਬੀ ਫਿਲਮ ਅਤੇ ਸੰਗੀਤ ਨਾਲ ਜੁੜਿਆ ਹੋਇਆ ਹੈ Amrit Maan ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2014 ਵਿੱਚ ਗੀਤਕਾਰ ਵਜੋਂ ਕੀਤੀ ਸੀ।ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਪਹਿਲਾ ਗੀਤ 'Jatt Fire Karda' ਰਿਲੀਜ਼ ਕੀਤਾ ਸੀ ਜੋ ਕਿ ਸੁਪਰਸਟਾਰ Diljit Dosanjh ਦੁਆਰਾ ਗਾਇਆ ਗਿਆ ਅਤੇ ਦਰਸ਼ਕਾਂ ਵਲੋਂ ਉਹਨਾਂ ਦੇ ਇਸ ਗੀਤ ਨੂੰ ਬਹੁਤ ਪਿਆਰ ਮਿਲਿਆ। ਉਸ ਤੋਂ ਬਾਅਦ Amrit Maan ਦਾ ਕਰੀਅਰ ਬਹੁਤ ਤੇਜ਼ੀ ਨਾਲ ਵਧਿਆ।ਉਹਨਾਂ ਨੇ ਹੋਰ ਵੀ ਬਹੁਤ ਸਾਰੇ ਸੁਪਰਹਿੱਟ ਗੀਤ ਲਿਖੇ ਹਨ ਜਿਵੇਂ Yaar Jundi De, Haan Kargi ਅਤੇ ਹੋਰ ਬਹੁਤ ਸਾਰੇ ਗੀਤ ਲਿਖੇ ਹਨ।  


ਇੱਕ ਗੀਤਕਾਰ ਵਜੋਂ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ, ਉਹਨਾਂ ਨੇ ਆਪਣਾ ਪਹਿਲਾ ਗਾਣਾ Desi Da Drum ਰਿਲੀਜ਼ ਕੀਤਾ ਜੋ ਸੁਪਰਹਿੱਟ ਰਿਹਾ ਅਤੇ ਇਸ ਗੀਤ ਨੇ ਕਈ ਰਿਕਾਰਡ ਤੋੜ ਦਿੱਤੇ ਸਨ, Amrit Maan ਪਹਿਲਾ ਇੱਕ ਗੀਤਕਾਰ ਫਿਰ ਸਿੰਗਰ ਅਤੇ ਇਸ ਦੇ ਨਾਲ ਹੀ ਉਹਨਾਂ ਨੇ Channa Mereya ਆਪਣੀ ਪਹਿਲੀ ਫਿਲਮ ਨਾਲ ਇਕ ਚੰਗੇ ਐਕਟਰ ਵਜੋਂ ਵੀ ਆਪਣੀ ਪਹਿਚਾਣ ਬਣਾਈ ਜੋ ਕਿ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤੀ ਗਈ ਸੀ। 

Amrit Maan ਨੇ ਆਪਣੇ ਪਹਿਲੇ ਗੀਤ ਨਾਲ ਹੀ ਪੰਜਾਬ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ,ਦੂਜੀ ਗੱਲ ਉਹਨਾਂ ਦੀ ਵੱਖਰੀ Look ਅਤੇ ਵੱਖਰੇ Style ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ,ਇਸਦੇ ਨਾਲ ਹੀ ਅੱਜ ਅਸੀਂ ਤੁਹਾਡੇ ਨਾਲ ਉਹਨਾਂ ਦੇ Top 5 ਸੁਪਰਹਿੱਟ ਗੀਤ ਸਾਂਝੇ ਕਰਦੇ ਹਾਂ,ਤੁਸੀਂ ਹੇਠਾਂ ਦਿੱਤੇ ਇਹਨਾਂ ਗੀਤਾਂ ਤੇ ਇੱਕ ਨਜ਼ਰ ਮਾਰੋ।

(Trending Nakhra)



(Mithi Mithi)



(Peg Di Washna)



(Difference)



(Jatt Fattey Chakk)


Related Posts: