Popular Countries

Tarsem Jassar ਆਪਣੇ ਨਵੇਂ ਗੀਤ 'Sangdi Sangdi’ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ

By Harpreet Kaur . 9th September 2020 12:16pm
Tarsem Jassar ਆਪਣੇ ਨਵੇਂ ਗੀਤ 'Sangdi Sangdi’ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ




ਪੰਜਾਬੀ ਸੁਪਰਸਟਾਰ ਗਾਇਕ Tarsem Jassar  ਜਿਹਨਾਂ ਦੀ ਕਾਫੀ ਫੈਨ ਫਲੋਈਂਗ ਹੈ ਤੇ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਜੀ ਹਾਂ ਪੰਜਾਬੀ ਗਾਇਕ Tarsem Jassar ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਪਿਆਰ ਦੇ ਰੰਗਾਂ ਦੇ ਨਾਲ ਭਰਿਆ ਇਹ ਗੀਤ Tarsem Jassar ਤੇ Nimrat Khaira ਨੇ ਮਿਲਕੇ ਗਾਇਆ ਹੈ ।



ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ Tarsem Jassar ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Mix Singh ਨੇ ਦਿੱਤਾ ਹੈ । ਇਹ ਗੀਤ Tarsem ਦੇ ਐਲਬਮ ਮਾਈ ਪਰਾਈਡ ‘ਚੋਂ ਹੀ ਹੈ । ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ Tarsem ਤੇ ਪੰਜਾਬੀ ਮਾਡਲ Hashneen Chauhan । ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਕੁਝ ਹੀ ਸਮੇਂ ‘ਚ ਵਿਊਜ਼ ਦੀ ਗਿਣਤੀ ਲੱਖਾਂ ‘ਚ ਪਹੁੰਚ ਗਈ ਹੈ ।



ਜੇ ਗੱਲ ਕਰੀਏ Tarsem Jassar ਦੇ ਵਰਕ ਫਰੰਟੀ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।