Popular Countries

'ਗੋਲਗੱਪੇ' ਦੇ ਨਾਲ ਆਏਗਾ ਇਸ ਸਾਲ ਦੇ ਪੰਜਾਬੀ ਫਲੇਵਰ ਦਾ ਸਵਾਦ

By Harpreet Kaur . 14th December 2019 02:18pm
'ਗੋਲਗੱਪੇ' ਦੇ ਨਾਲ ਆਏਗਾ ਇਸ ਸਾਲ ਦੇ ਪੰਜਾਬੀ ਫਲੇਵਰ ਦਾ ਸਵਾਦ


ਇਹ ਫਿਲਮ ਕਮਲ ਮੁਕੁਟ ਐਂਡ ਸੋਹਮ ਰੌਕਸਟਾਰ ਐਂਡ ਟ੍ਰਾਇਫਲਿਕਸ ਏੰਟਰਟੇਨਮੇੰਟ ਐਲ ਐਲ ਪੀ ਦੀ ਪੇਸ਼ਕਸ਼ ਹੈ


ਫ਼ਿਲਮ ਵਿੱਚ ਬਿਨੂੰ ਢਿੱਲੋਂ, ਰਜਤ ਬੇਦੀ, ਇਹਾਨਾ ਢਿੱਲੋਂ ਅਤੇ ਨਵਨੀਤ ਢਿੱਲੋਂ ਮੁੱਖ ਭੂਮਿਕਾਵਾਂ ਨਿਭਾਉਣਗੇ ਅਤੇ ਬੀ.ਐਨ.ਸ਼ਰਮਾ ਵੀ ਖਾਸ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ ਫ਼ਿਲਮਗੋਲਗੱਪੇ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਜਾਵੇਗਾ ਅਤੇ ਇਸ ਸਾਰੇ ਪ੍ਰੋਜੈਕ ਦਾ ਨਿਰਮਾਣ ਦੀਪਕ ਮੁਕੁਟ, ਇਲਾ ਬੇਦੀ ਦੱਤਾ, ਮਾਨਿਕ ਬੇਦੀ, ਬੰਟੀ ਰਾਘਵ ਅਤੇ ਵਿਕਾਸ ਅਗਰਵਾਲ ਕਰ ਰਹੇ ਹਨ


Binnu Dhillon New Movie



ਫ਼ਿਲਮ ਦਾ ਨਾਮ 'ਗੋਲਗੱਪੇ' ਕਾਫ਼ੀ ਵੱਖਰਾ ਹੈ ਅਤੇ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿ ਇਹ ਫ਼ਿਲਮ ਬਹੁਤ ਹਸਾਵੇਗੀ ਕਿਉਂਕਿ ਸਮਿਪ ਕੰਗ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰਨ ਜਾ ਰਹੇ ਹਨਸਮੀਪ ਕੰਗ ਦਾ ਨਿਰਦੇਸ਼ਨ ਇਸ ਗੱਲ ਨੂੰ ਪੁਖਤਾ ਕਰਦਾ ਹੈ ਕਿ ਫਿਲਮ ਇੱਕ ਹਾਸਾ ਭਰਪੂਰ ਰਹੇਗੀ



Gol Gappe Movie Cast


ਅਦਾਕਾਰ ਬਿਨੂੰ ਢਿੱਲੋਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, “ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ 'ਗੋਲਗੱਪੇ' ਇੱਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਤੁਹਾਨੂੰ ਐਂਟਰਟੇਨਮੈਂਟ ਦਾ ਪੂਰਾ ਪੈਕੇਜ ਮਿਲੇਗਾ ਫ਼ਿਲਮ ਦੀ ਕਹਾਣੀ ਬਹੁਤ ਦਿਲਚਸਪ ਹੈ ਸਾਨੂੰ ਪੂਰਾ ਯਕੀਨ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ ਮੈਂ ਸਿਨੇਮਾ ਘਰਾਂ ਵਿੱਚ ਖੁਸ਼ਹਾਲ ਚਿਹਰੇ ਵੇਖਣ ਦੀ ਉਡੀਕ ਕਰ ਰਿਹਾ ਹਾਂ

ਨਿਰਦੇਸ਼ਕ ਸਮੀਪ ਕੰਗ ਨੇ ਕਿਹਾ ਕਿ, “ਅੱਜ ਕੱਲ ਲੋਕ ਆਪਣੇ ਕੰਮ ਕਾਰ ਨੂੰ ਲੈਕੇ ਤਣਾਅ ਵਿਚ ਰਹਿੰਦੇ ਹਨ ਅਤੇ ਜੇ ਮੈਂ ਉਨ੍ਹਾਂ ਨੂੰ ਇਕ ਦਿਨ ਲਈ ਵੀ ਚਿੰਤਾਵਾਂ ਤੋਂ ਦੂਰ ਕਰ ਸਕਦਾ ਹਾਂ ਤਾਂ ਮੈਂਨੂੰ ਲੱਗਦਾ ਹੈ ਕਿ ਮੈਂ ਆਪਣੇ ਕੰਮ ਵਿਚ ਸਫਲ ਹਾਂ 'ਗੋਲਗੱਪੇ' ਇਕ ਅਜਿਹੀ ਫ਼ਿਲਮ ਹੈ ਜਿਸ ਦਾ ਹਰ ਉਮਰ ਅਤੇ ਹਰ ਵਰਗ ਦੇ ਲੋਕ ਅਨੰਦ ਲੈਣਗੇ

ਏੰਟਰਟੇਨਮੇੰਟ ਇੰਡਸਟਰੀ ਅੱਜਕੱਲ੍ਹ ਪੈਸੇ ਕਮਾਉਣ ਵਾਲੀ ਮਸ਼ੀਨ ਦੀ ਤਰਾਂ ਕੰਮ ਕਰਦੀ ਹੈ ਜਿਸ ਵਿੱਚ ਫ਼ਿਲਮ ਨਿਰਮਾਤਾ ਪੈਸੇ ਕਮਾਉਣ ਬਾਰੇ ਵਧੇਰੇ ਚਿੰਤਤ ਹਨ ਹਾਲਾਂਕਿ, ਅਸੀਂ ਹਮੇਸ਼ਾਂ ਹਰ ਚੀਜ ਨਾਲੋਂ ਗੁਣਵਤਾ ਨੂੰ ਤਰਜੀਹ ਦਿੰਦੇ ਹਾਂ ਅਤੇ ਅਸੀਂ ਹਮੇਸ਼ਾ ਸਰਬੋਤਮ ਕਹਾਣੀਆਂ ਲੈ ਕੇ ਸਰੋਤਿਆਂ ਸਾਹਮਣੇ ਆਉਂਦੇ ਹਾਂ ਤਾਂ ਕਿ ਸਾਡੀ ਵੱਖਰੀ ਪਹਿਚਾਣ ਬਣੇ ਫ਼ਿਲਮ 'ਗੋਲਗੱਪੇ' ਨਾਲ ਅਸੀਂ ਕਾਮੇਡੀ, ਡਰਾਮਾ, ਭਾਵਨਾਵਾਂ ਆਦਿ ਨੂੰ ਨਵੇਂ ਪੱਧਰ 'ਤੇ ਲੈ ਜਾਵਾਂਗੇ, ”ਫ਼ਿਲਮ ਦੇ ਨਿਰਮਾਤਾਵਾਂ ਨੇ ਕਿਹਾ

ਫ਼ਿਲਮ ਦੀ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ਵਲੋਂ ਕੀਤੀ ਜਾਵੇਗੀ


Related Posts:


ਸਿਹਤ ਬਿਗੜ੍ਹਣ ਕਾਰਨ ਦਬੰਗ ਸਟਾਰ ਸਲਮਾਨ ਖਾਨ ਬਿਗ ਬੌਸ 13 ਨੂੰ ਅਲਵਿਦਾ ਕਰ ਸਕਦੇ ਹਨ