Popular Countries

‘Shooter’ ਫਿਲਮ ਦਾ ਚੌਥਾ ਗੀਤ 'Hitler' ਹੋਇਆ ਰਿਲੀਜ਼

By Harpreet Kaur . 8th February 2020 05:03pm
 ‘Shooter’ ਫਿਲਮ ਦਾ ਚੌਥਾ ਗੀਤ 'Hitler' ਹੋਇਆ ਰਿਲੀਜ਼


21 ਫਰਵਰੀ 2020 ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'Shooter' ਦਾ ਚੌਥਾ ਗੀਤ ਅੱਜ ਯਾਨੀਕਿ 8 ਫਰਵਰੀ 2020 ਨੂੰ ਰਿਲੀਜ਼ ਹੋ ਗਿਆ ਹੈ , ਜਿਸ ਦਾ ਸਿਰਲੇਖ ਹੈ 'Hitler', ਇਸ ਦੀ ਜਾਣਕਾਰੀ Guri ਤੇ Jayy Randhawa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦੇ ਪੋਸਟਰ ਨਾਲ ਸਾਂਝੀ ਕੀਤੀ ਹੈ।ਇਸ ਪੋਸਟਰ ਵਿੱਚ Guri ਅਤੇ Jayy Randhawa ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇਕ ਨਜ਼ਰ ਮਾਰੋ। 




ਫਿਲਮ 'Shooter' ਦੇ ਹੁਣ ਤੱਕ ਤਿੰਨ ਗੀਤ ਰਿਲੀਜ਼ ਹੋ ਗਏ ਹਨ Shoot Da Order, MAA ਤੇ Gal Sun ਜੋ ਕਿ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹਨ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਹੈ।ਜਿਥੇ ਦਰਸ਼ਕ ਇਸ ਫਿਲਮ ਨੂੰ ਦੇਖਣ ਦੀ ਬਹੁਤ ਉਡੀਕ ਕਰ ਰਹੇ ਨੇ ਉੱਥੇ  ਹੀ ਦਰਸ਼ਕਾਂ ਦੇ ਮਨੋਰੰਜਨ ਲਈ ਇੱਕ ਤੋਂ ਬਾਦ ਇੱਕ ਫਿਲਮ ਦੇ ਮੈਕਰਸ ਵਲੋਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। 


View this post on Instagram

ਬਾਬਾ ਭਲੀ ਕਰੇ♥️

A post shared by Jayy Randhawa (SHOOTER) (@jayyrandhawa) on


'Hitler' ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ Guri ਨੇ ਆਪਣੀ ਮਧੁਰ ਅਵਾਜ਼ ਨਾਲ ਸਿੰਗਾਰਿਆ ਹੈ ਅਤੇ ਗੀਤ ਦੇ ਬੋਲ Sahib Hitler ਵਲੋਂ ਲਿਖੇ ਗਏ ਹਨ,ਇਸ ਗੀਤ ਨੂੰ ਸੰਗੀਤ Deep Jandu ਨੇ ਦਿਤਾ ਹੈ 'Hitler' ਗੀਤ ਦਾ ਸ਼ਾਨਦਾਰ ਵੀਡੀਓ Geet MP3 ਦੇ ਲੇਬਲ ਹੇਠ ਰਿਲੀਜ਼ ਹੋ ਗਿਆ ਹੈ ।
ਜੇ ਤੁਸੀਂ ਅਜੇ ਵੀ ਇਹ ਗੀਤ ਨਹੀਂ ਸੁਣਿਆ ਹੈ, ਤਾਂ ਇੱਥੇ ਗੀਤ ਸੁਣੋ -



View this post on Instagram

🧨

A post shared by Jayy Randhawa (SHOOTER) (@jayyrandhawa) on



ਤੁਹਾਨੂੰ ਅਸੀ ਦੱਸ ਦਈਏ ਕਿ ਫਿਲਮ ‘Shooter’ ਵਿੱਚ ਮਾਡਲ Swaalina ਅਤੇ Vadda Grewal ਵੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਫਿਲਮ Tru Makers ਦੀ ਬਹੁਤ ਸੋਹਣੀ ਡਾਇਰੈਕਸ਼ਨ ਅਧੀਨ ਬਣਾਈ ਗਈ ਹੈ, ਫਿਲਮ ਦਾ ਨਿਰਮਾਣ Charanjit Singh ਵਲੋਂ ਕੀਤਾ ਗਿਆ ਹੈ ਇਹ ਫਿਲਮ 21 ਫਰਵਰੀ 2020 ਨੂੰ Geet Mp3 ਅਤੇ Omjee Star Studios ਦੇ ਲੇਬਲ ਹੇਠ,ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। 

ਤੁਸੀ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ 'Hitler' ਗੀਤ ਬਾਰੇ ਆਪਣੇ ਵਿਚਾਰ ਦਸੋ ਅਤੇ ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ।

Related Posts: