Popular Countries

ਹੁਣ ਤੱਕ ਦਾ ਸਭ ਤੋਂ 'Most Awaited' ਗੀਤ Neha Kakkar ਦੀ ਆਵਾਜ਼ 'ਚ ਹੋਇਆ ਰਿਲੀਜ਼

By Harpreet Kaur . 31st March 2020 05:27pm
ਹੁਣ ਤੱਕ ਦਾ ਸਭ ਤੋਂ 'Most Awaited' ਗੀਤ Neha Kakkar ਦੀ ਆਵਾਜ਼ 'ਚ ਹੋਇਆ ਰਿਲੀਜ਼



ਪੰਜਾਬੀ ਇੰਡਸਟਰੀ ਦੇ Soch,Joker,Do You Know, Ghat Boldi, Bachaa ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਗੀਤਕਾਰ Jaani ਅਤੇ B Praak ਦੇ ਹੁਣ ਤੱਕ ਬਣਾਏ ਗਏ ਸਾਰੇ ਗੀਤ ਹਿੱਟ ਰਹੇ ਹਨ। Jaani ਦਾ ਲਿਖਿਆ ਅਤੇ B Praak ਦਾ ਮਿਊਜ਼ਿਕ ਵਾਲਾ ਹਰ ਗੀਤ ਲੋਕਾਂ ਦਾ ਪਸੰਦੀਦਾਂ ਹੈ। ਇਸ ਦੇ ਨਾਲ ਹੀ ਹੁਣ ਤੁਹਾਨੂੰ ਅਸੀ ਦਸ ਦਈਏ ਕਿ Neha Kakkar ਦੀ ਦਿਲਕਸ਼ ਆਵਾਜ਼ ‘ਚ ਇੱਕ ਗੀਤ 'Jinke Liye' ਰਿਲੀਜ਼ ਹੋ ਚੁੱਕਿਆ ਹੈ । ਦਰਸ਼ਕਾਂ ਨੂੰ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਸੀ। 




ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ Jaani ਨੇ ਲਿਖੇ ਹਨ ਅਤੇ ਫੀਚਰਿੰਗ ‘ਚ ਵੀ ਉਹ Neha Kakkar ਦੇ ਨਾਲ ਨਜ਼ਰ ਆ ਰਹੇ ਹਨ । ਇਸ ਖੂਬਸੂਰਤ ਗੀਤ ਦਾ ਮਿਊਜ਼ਿਕ B Praak ਵਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਦੀ ਵੀਡਿਓ ਨੂੰ ਬਹੁਤ ਵਧੀਆ ਢੰਗ ਨਾਲ Arvinder Khaira ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਨੂੰ T-Series ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਇੱਕ ਰੋਮਾਂਟਿਕ ਸੌਂਗ ਹੈ ।ਜਿਸ ‘ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਮੁੰਡੇ ਨੂੰ ਚਾਹੁੰਦੀ ਹੈ, ਪਰ ਉਹ ਮੁੰਡਾ ਅੱਗੋਂ ਕਿਸੇ ਹੋਰ ਨੂੰ ਚਾਹੁੰਦਾ ਹੈ। ਜਿਸ ਕਾਰਨ ਕੁੜੀ ਆਪਣੇ ਦਿਲ ਦੇ ਦਰਦ ਨੂੰ ਇਸ ਗੀਤ ਦੇ ਜ਼ਰੀਏ ਬਿਆਨ ਕਰਨ ਦੀ ਕੋਸ਼ਿਸ਼ ਕਰਦੀ ਹੈ।




Neha Kakkar ਦੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਾਲੀਵੁੱਡ ਵਿੱਚ ਬਹੁਤ ਹਿੱਟ ਗੀਤ ਦਿੱਤੇ ਹਨ ਜਿਹਨਾਂ ਵਿੱਚ Garmi,O Saki Saki, Ek Toh Kum Zindagani , Aankh Marey, Kala Chashma, Nikle Currant, Lamborghini, London Thumakda, Mera Wala Dance, Chamma Chamma, ਅਤੇ Badri Ki Dulhania ਵਰਗੇ ਕਈ ਹੋਰ ਬਹੁਤ ਸੁਪਰਹਿੱਟ ਗੀਤ ਸ਼ਾਮਿਲ ਹਨ।