Popular Countries

Bunty Bains ਦੇ ਨਵੇਂ ਗੀਤ ਦਾ ਪੋਸਟਰ ਹੋਇਆ ਵਾਇਰਲ

By Harpreet Kaur . 2nd March 2020 03:02pm
Bunty Bains ਦੇ ਨਵੇਂ ਗੀਤ ਦਾ ਪੋਸਟਰ ਹੋਇਆ ਵਾਇਰਲ




ਪਿੰਡ ਧਨੇਠੇ ਦੇ ਰਹਿਣ ਵਾਲੇ ਉੱਘਾ ਗੀਤਕਾਰ Bunty Bains ਪੰਜਾਬੀ ਇੰਡਸਟਰੀ ਵਿੱਚ ਹਰ ਵੇਲੇ ਚਰਚਾ ਵਿੱਚ ਰਹਿੰਦੇ ਹਨ। ਆਪਣੀ ਮਿਹਨਤ ਦੇ ਸਦਕੇ Bunty Bains ਹੌਲੀ-ਹੌਲੀ ਸਫਲਤਾ ਦੀ ਪੌੜੀ ਚੜਦੇ ਗਏ। ਸ਼ੁਰੂਆਤੀ ਦੌਰ ਵਿੱਚ Bunty Bains ਜਲੰਧਰ ਦੀ ਇੱਕ ਮਿਊਜ਼ਿਕ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਕਰਦੇ ਸੀ।ਅੱਜ Bunty Bains ਆਪ ਆਪਣੀ ਕੰਪਨੀ ‘ਬੰਟੀ ਬੈਂਸ ਪ੍ਰੋਡਕਸ਼ਨ’ ਦੇ ਮਾਲਕ ਹਨ। ਹੁਣ ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਉਹਨਾਂ ਨੇ ਆਪਣੇ ਲਿਖੇ ਨਵੇਂ ਗੀਤ ਦਾ ਐਲਾਨ ਕੀਤਾ ਹੈ ਜਿਸਦੀ ਅਪਡੇਟ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਗੀਤ ਦੇ ਪੋਸਟਰ ਰਹੀ ਸਾਂਝੀ ਕੀਤੀ ਹੈ। 

ਆਓ ਤੁਸੀ ਉਹਨਾਂ ਦੇ ਇਸ ਪੋਸਟਰ ਤੇ ਇੱਕ ਨਜ਼ਰ ਮਾਰੋ। 



Bunty Bains ਦੇ ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਗੀਤ ਦਾ ਸਿਰਲੇਖ ਹੈ 'jind maahi' ਇਸ ਗੀਤ ਦੇ ਬੋਲ Bunty bains ਵਲੋਂ ਲਿਖੇ ਗਏ ਹਨ। ਜਿਸ ਨੂੰ Gurbawi ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਗਾਉਣਗੇ ਅਤੇ ਇਸ ਗੀਤ ਦਾ ਮਿਊਜ਼ਿਕ Harry Sharan ਨੇ ਦਿੱਤਾ ਹੈ ਜਿਸ ਗੀਤ ਦੀ ਵੀਡੀਓ ਨੂੰ Kuran Dhillon, Harjot Singh ਨੇ ਤਿਆਰ ਕੀਤੀ ਹੈ। ਦਰਸ਼ਕਾਂ ਵਲੋਂ ਉਹਨਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਸਾਨੂੰ ਪੂਰੀ ਉਮੀਦ ਹੈ ਕਿ Bunty Bains ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਵੇਗਾ। 'Jind Maahi' ਗੀਤ ਬਹੁਤ ਜਲਦ Brand B ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। 


View this post on Instagram

😎

A post shared by Bunty Bains (@buntybains) on



Bunty Bains ਜਿਥੇ ਆਪ ਗੀਤਕਾਰ ਵਜੋਂ ਮਿਊਜ਼ਿਕ ਇੰਡਸਟਰੀ ਵਿੱਚ ਸਥਾਪਿਤ ਹੋਏ, ਉਥੇ ਹੀ ਉਹਨਾਂ ਨੇ ਕਈ ਗਾਇਕਾਂ ਨੂੰ ਪੱਕੇ ਪੈਰੀਂ ਕੀਤਾ, ਜਿਨ੍ਹਾਂ ਦਾ ਨਾਂ ਮਸ਼ਹੂਰ ਗਾਇਕਾਂ ਦੀ ਲਿਸਟ ਵਿੱਚ ਵੀ ਸ਼ੁਮਾਰ ਹੈ। Kaur B , Jordan Sandhu , Jenny Johal , Gitaz Bindrakhia ਨੂੰ ਇੰਡਸਟਰੀ ਵਿੱਚ ਸਥਾਪਿਤ ਕਰਨ  ਵਾਲੇ ਗੀਤਕਾਰ Bunty Bains ਹੀ ਹੈ।


View this post on Instagram

O bas bas

A post shared by Bunty Bains (@buntybains) on



Future Bright, Chhad Na Jaavin, Rakaan, Boliyan, Kabootar Cheena, Ambersar Waala, pizza hut, Teeje Week, Mashoor Ho Giya ਸਮੇਤ ਕਈ ਗੀਤ Bunty Bains ਦੀ ਕਲਮ ਤੋਂ ਸਿਰਜੇ ਗਏ ਹਨ। 

Related Posts: