Popular Countries

Kaur B ਦਾ ਚੱਕਵੀਂ ਬੀਟ ਵਾਲਾ ਗੀਤ 'Nakhre VS Guns' ਦਾ ਪੋਸਟਰ ਆਇਆ ਸਾਮਣੇ

By Harpreet Kaur . 4th May 2020 05:12pm
Kaur B ਦਾ ਚੱਕਵੀਂ ਬੀਟ ਵਾਲਾ ਗੀਤ 'Nakhre VS Guns' ਦਾ ਪੋਸਟਰ ਆਇਆ ਸਾਮਣੇ

 

 ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਪੰਜਾਬੀ ਗਾਇਕਾ Kaur B ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਹਾਲ ਹੀ ਵਿੱਚ Kaur B ਨੇ ਆਪਣੇ ਨਵੇ ਗੀਤ ਦਾ ਪੋਸਟਰ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। Kaur B 'Nakhre VS Guns'ਟਾਇਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਜਲਦ ਹੀ ਦਰਸ਼ਕਾ ਦੇ ਸਨਮੁਖ ਹੋਣ ਜਾ ਰਹੇ ਹਨ। ਜਿਸਦੇ ਚੱਲਦੇ ਗੀਤ ਦੇ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ। 

ਜੇ ਤੁਸੀ ਅਜੇ ਵੀ ਨਹੀਂ ਦੇਖਿਆ ਤਾਂ ਇੱਕ ਨਜ਼ਰ ਮਾਰੋ। 



 ਜੇ ਗੱਲ ਕਰੀਏ ਗੀਤ ਦੇ ਕ੍ਰੇਡਿਟ ਦੀ ਤਾਂ , 'Nakhre VS Guns' ਗੀਤ ਦੇ ਬੋਲ Kaur B ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Laddi Gill ਨੇ ਦਿੱਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । Kaur B ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ । 



ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿਚ Kaur B ਦਾ ਨਵਾਂ ਗੀਤ 'HERO WARGA' ਰਿਲੀਜ ਹੋਇਆ ਹੈ।ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਕੁਝ ਹੀ ਘੰਟਿਆਂ ‘ਚ ਗੀਤ ਨੇ ਇੱਕ ਮਿਲੀਅਨ ਵਿਊਜ਼ ਮਿਲ ਚੁੱਕੇ ਨੇ । 




Kaur B ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿਤੇ ਹਨ ਉਹ ਗੀਤ ਨੇ  Lahore Da Paranda, Engaged Jatti, Sandhuri Rang, Just Desi, Doabey Wala, Taur Jatt Di, Killer Eyes, Phulkari ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ।

ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Kaur B ਦੇ ਗੀਤ 'Nakhre VS Guns' ਬਾਰੇ ਤੁਹਾਡੇ ਕਿ ਵਿਚਾਰ ਨੇ ਅਤੇ ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।