Popular Countries

Resham Singh Anmol ਦੇ ਨਵੇਂ ਗੀਤ 'Att Mehkma' ਦਾ ਪੋਸਟਰ ਆਇਆ ਸਾਮਣੇ

By Harpreet Kaur . 21st February 2020 11:51am
Resham Singh Anmol ਦੇ ਨਵੇਂ ਗੀਤ 'Att Mehkma' ਦਾ ਪੋਸਟਰ ਆਇਆ ਸਾਮਣੇ



ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਦਿੰਦੇ ਰਹਿੰਦੇ ਹਨ। ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਮਸ਼ਹੂਰ ਸਿੰਗਰ Resham Singh Anmol ਦੀ ਤਾਂ ਉਹ ਸੋਸ਼ਲ ਮੀਡੀਆ ‘ਤੇ ਆਪਣੇ ਦਰਸ਼ਕਾਂ ਨਾਲ ਜੁੜੇ ਰਹਿੰਦੇ ਹਨ। Resham Singh ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਹੁਣ ਉਹ ਆਪਣੇ ਦਰਸ਼ਕਾਂ ਲਈ ਇੱਕ ਖਾਸ ਅਤੇ ਨਵਾਂ ਗੀਤ ਲੈ ਕੇ ਆ ਰਹੇ ਨੇ, ਜਿਸਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟਰ ਨਾਲ ਸਾਂਝੀ ਕੀਤੀ। ਇਹ ਪੋਸਟਰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 


ਤੁਸੀ ਹੇਠਾਂ ਦਿੱਤੇ ਇਸ ਪੋਸਟਰ ਤੇ ਇੱਕ ਨਜ਼ਰ ਮਾਰੋ। 





Resham Singh Anmol ਦੇ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਸਿਰਲੇਖ ਹੈ 'Att Mehkma' ਇਸ ਡਿਊਟ ਗੀਤ ਨੂੰ Resham Singh Anmol ਅਤੇ ਸੁਰੀਲੀ ਅਵਾਜ਼ ਦੀ ਮਲਿਕਾ Afsana Khan ਚਾਰ ਚੰਨ ਲਗਾਉਦੇ ਨਜ਼ਰ ਆਉਣਗੇ। ਇਸ ਗੀਤ ਦੇ ਬੋਲ Babbu Brar Ghuriana ਵਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਮਿਊਜ਼ਿਕ Empire ਨੇ ਦਿੱਤਾ ਹੈ 'Att Mehkma' ਗੀਤ ਦੀ ਵੀਡੀਓ ਨੂੰ Inder Shergill ਨੇ ਤਿਆਰ ਕੀਤਾ ਹੈ।ਤੁਹਾਨੂੰ ਦਸ ਦਈਏ ਕਿ ਇਹ ਗੀਤ ਇਕ ਬੀਟ ਗੀਤ ਹੋਵੇਗਾ, ਜੋ ਕਿ ਭੰਗੜਾ ਪਾਉਣ ਲਈ ਦਰਸ਼ਕਾਂ ਨੂੰ ਮਜਬੂਰ ਕਰ ਦਵੇਗਾ। ਇਹ ਗੀਤ ਬਹੁਤ ਜਲਦ  Be Bold Music ਦੇ ਲੇਬਲ ਤੇ ਰਿਲੀਜ਼ ਹੋਵੇਗਾ। 



ਗੱਲ ਕਰੀਏ Resham Singh Anmol ਦੇ ਕੰਮ ਦੀ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਹੁੰਗਾਰਾ ਮਿਲਿਆ ਹੈ। ਜਿਵੇਂ ਕਿ Jatt Di Yaari, Golden Daang,Kangna,Heer Di Kali,Panga,Sharabi ਆਦਿ।  





ਹਾਲ ਹੀ ਵਿੱਚ Resham Singh Anmol ਦਾ ਗੀਤ 'Mutiyar'  ਰਿਲੀਜ਼ ਹੋਇਆ ਸੀ ਜੋ ਕਿ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ, ਇਸ ਗੀਤ ਨੂੰ Jagjeet ਵਲੋਂ ਲਿਖਿਆ ਗਿਆ ਸੀ ਅਤੇ ਇਸ ਗੀਤ ਦੀ ਵੀਡੀਓ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ Sukh Sanghera ਨੇ ਤਿਆਰ ਕੀਤੀ ਸੀ। 'Mutiyar' ਗੀਤ Jass Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ। 

ਸਾਨੂੰ ਤੁਸੀ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ ਦਸੋ ਕਿ Resham Singh Anmol ਦੇ ਗੀਤ 'Att Mehkma' ਬਾਰੇ ਕਿੰਨੇ ਉਤਸੁਕ ਹੋ।ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ।  

Related Posts: