Popular Countries

ਪੰਜਾਬ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਕੀਤੀ ਸਾਂਝੀ, ਲੱਖਾਂ ਵਿੱਚ ਆਏ ਲਾਈਕਸ

By Harpreet Kaur . 2nd April 2020 12:06pm
ਪੰਜਾਬ ਦੀ ਇਸ ਗਾਇਕਾ ਨੇ ਬਚਪਨ ਦੀ ਤਸਵੀਰ ਕੀਤੀ ਸਾਂਝੀ, ਲੱਖਾਂ ਵਿੱਚ ਆਏ ਲਾਈਕਸ



ਪੰਜਾਬੀ ਗਾਇਕਾ Nimrat Khaira ਪੰਜਾਬ ਦੀ ਨਾਮਵਰ ਗਾਇਕਾ ਹੈ। Nimrat Khaira ਦਿਨੋਂ-ਦਿਨ ਉੱਚਾਈਆਂ ਨੂੰ ਛੂਹ ਰਹੀ ਹੈ। ਉਹਨਾਂ ਦੀ ਆਵਾਜ਼ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਤੁਹਾਨੂੰ ਦਸ ਦਈਏ ਕਿ ਹੁਣ ਹਾਲ ਹੀ 'ਚ Nimrat Khaira ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਜੋ ਕਿ ਉਹਨਾਂ ਦੇ ਬਚਪਨ ਦੀ ਹੈ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਮੈਂ ਇਹ ਤਸਵੀਰ ਲੱਭੀ ਜੋ ਕਿ ਮੇਰੇ ਬਚਪਨ ਦੇ ਦੋਸਤਾਂ ਦੇ ਨਾਲ ਹੈ।

ਅਸੀਂ ਸਾਰੇ ਦੋਸਤ ਇੱਕੋ ਫਰੇਮ ‘ਚ ਨਜ਼ਰ ਆ ਰਹੇ ਹਾਂ । ਇਹ ਮੇਰੇ ਬਚਪਨ ਦੀਆਂ ਕੁਝ ਅਭੁੱਲ ਅਤੇ ਬਹੁਤ ਹੀ ਵਧੀਆ ਯਾਦਗਾਰ ਚੋਂ ਇੱਕ ਹੈ । ਸਾਡੀ ਸਾਰਿਆਂ ਦੀ ਹਕੂਮਤ ਚੱਲਦੀ ਸੀ, ਆਪਣੇ ਆਪ ਨੂੰ ਸਾਰੇ ਹੀ ਪ੍ਰਧਾਨ ਸਮਝਦੇ ਸੀ ਹਰ ਜਗ੍ਹਾ”।
ਤੁਸੀ ਨਜ਼ਰ ਮਾਰੋ। 



Nimrat Khaira ਦੀ ਇਹ ਤਸਵੀਰ ਬਹੁਤ ਹੀ ਕਿਊਟ ਹੈ ਅਤੇ ਉਹ ਇਸ ‘ਚ ਬਹੁਤ ਹੀ ਮਾਸੂਮ ਨਜ਼ਰ ਆ ਰਹੇ ਨੇ । ਇਸ ਤਸਵੀਰ ‘ਚ ਉਹਨਾਂ ਦੇ ਬਚਪਨ ਦੇ ਦੋਸਤ ਵੀ ਦਿਖਾਈ ਦੇ ਰਹੇ ਹਨ ਅਤੇ ਕਾਫੀ ਪਤਲੇ ਨਜ਼ਰ ਆ ਰਹੇ ਨੇ । ਉਹਨਾਂ  ਨੇ ਪਰਪਲ ਕਲਰ ਦਾ ਸੂਟ ਪਾਇਆ ਹੋਇਆ ਹੈ । ਉਹਨਾਂ ਦੀ ਇਸ ਖੂਬਸੂਰਤ ਤਸਵੀਰ ਤੇ ਕਾਫੀ ਪਾਲੀਵੁੱਡ ਸਿਤਾਰਿਆਂ ਦੇ ਕਮੈਂਟ ਆ ਰਹੇ ਹਨ ਜਿਨ੍ਹਾਂ ਵਿੱਚੋ ਨੇ Gurnam Bhullar,ਉਹਨਾਂ ਨੇ ਕਮੈਂਟ 'ਚ ਲਿਖਿਆ ਹੈ,'Fashion check karo' ਦਸ ਦਈਏ ਕਿ ਇਸ ਤਸਵੀਰ ਨੂੰ ਹੁਣ ਤਕ ਲੱਖਾਂ ਦੀ ਗਿਣਤੀ ਵਿੱਚ ਪਸੰਦ ਕੀਤਾ ਗਿਆ ਹੈ। 
 

View this post on Instagram

🖤🖤 .Wearing @nimratkahlon.in

A post shared by Nimrat Khaira (@nimratkhairaofficial) on



Nimrat Khaira ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । Tarsem Jassar
 ਦੇ ਨਾਲ ਉਹਨਾਂ ਦੀ ਫ਼ਿਲਮ 'Afsar' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ 


Nimrat Khaira

 
ਹੁਣ ਉਹ Diljit Dosanjh ਦੇ ਨਾਲ ਫ਼ਿਲਮ ‘ਜੋੜੀ’ ‘ਚ ਜਲਦ ਹੀ ਨਜ਼ਰ ਆਉਣਗੇ ।

Related Posts: