Popular Countries

‘Shooter’ ਫਿਲਮ ਦਾ ਗੀਤ 'Gal Sun' ਬਣਿਆਂ ਸਾਰਿਆਂ ਦਾ ਮਨਪਸੰਦ ਗੀਤ

By Harpreet Kaur . 6th February 2020 11:27am
‘Shooter’ ਫਿਲਮ ਦਾ ਗੀਤ 'Gal Sun' ਬਣਿਆਂ ਸਾਰਿਆਂ ਦਾ ਮਨਪਸੰਦ ਗੀਤ

‘Shooter’ਆਉਣ ਵਾਲੀ ਇਕ ਅਜਿਹੀ ਪੰਜਾਬੀ ਫਿਲਮ ਹੈ ਜੋ ਆਪਣੇ ਟ੍ਰੇਲਰ ਦੇ ਰਿਲੀਜ਼ ਅਤੇ ਪਹਿਲੇ ਗੀਤ ‘Shoot Da Order’ ਤੋਂ ਬਾਅਦ 2020 ਦੀ ਸਭ ਤੋਂ ਵੱਧ ਉਡੀਕ ਕੀਤੀ ਜਾਣ ਵਾਲੀ ਫਿਲਮ ਬਣ ਗਈ ਹੈ।ਸ਼ਾਇਦ ਹੀ ਇਹ ਵਾਪਰਦਾ ਹੈ ਕਿ ਇਕ ਅਦਾਕਾਰ ਨੂੰ ਦਰਸ਼ਕਾਂ ਵਲੋਂ ਇੰਨਾ ਪਿਆਰ ਮਿਲਦਾ ਹੈ, ਪਰ ਬਹੁਤ ਹੀ ਪ੍ਰਤਿਭਾਵਾਨ ਕਲਾਕਾਰ Jayy Randhawa ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਨੂੰ ਸੰਭਵ ਬਣਾਇਆ ਹੈ। 



ਫਿਲਮ ਦੇ ਦੋ ਗੀਤ ਰਿਲੀਜ਼ ਹੋ ਗਏ ਹਨ ਦਰਸ਼ਕਾਂ ਵਲੋਂ ਉਹਨਾਂ ਗੀਤਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ ‘Shooter’  ਫਿਲਮ ਦਾ ਤੀਜਾ ਗੀਤ ਵੀ ਰਿਲੀਜ਼ ਹੋ ਗਿਆ ਹੈ ਗੀਤ ਦਾ ਨਾਮ ਹੈ 'Gal Sun' ਜਿਸਨੂੰ ਬਹੁਤ ਹੀ ਘੱਟ ਸਮੇਂ ਵਿੱਚ ਯੂਟਿਊਬ ਤੇ ਦਰਸ਼ਕਾਂ ਵਲੋਂ ਦੋ ਮਿਲੀਅਨ ਤੋਂ ਵੀ ਵੱਧ ਦੇਖਿਆ ਗਿਆ ਹੈ।  


ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ Jass Manak ਨੇ ਆਪਣੀ ਮਧੁਰ ਅਵਾਜ਼ ਨਾਲ ਸਿੰਗਾਰਿਆ ਹੈ ਅਤੇ ਗੀਤ ਦੇ ਬੋਲ ਵੀ Jass Manak ਵਲੋਂ ਹੀ ਲਿਖੇ ਗਏ ਹਨ, ਗੀਤ ਨੂੰ Rajat Nagpal ਨੇ ਸੰਗੀਤ ਦਿੱਤਾ ਹੈ 'Gal Sun' ਗੀਤ Geet MP3 ਦੇ ਲੇਬਲ ਹੇਠਾਂ ਰਿਲੀਜ਼ ਕੀਤਾ ਗਿਆ ਹੈ। 
ਜੇ ਤੁਸੀਂ ਅਜੇ ਵੀ ਇਹ ਗੀਤ ਨਹੀਂ ਸੁਣਿਆ ਹੈ, ਤਾਂ ਇੱਥੇ ਗੀਤ ਸੁਣੋ -



Jayy Randhawa ਦੀ ਇਹ ਪਹਿਲੀ ਫਿਲਮ ਹੈ ਇਸ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। 

ਜੇਕਰ ਅਸੀਂ ਫਿਲਮ ਦੀ ਗੱਲ ਕਰੀਏ ਤਾਂ ਫਿਲਮ ‘Shooter’ ਵਿੱਚ ਖੂਬਸੂਰਤ ਅਦਾਕਾਰ ਅਤੇ ਮਾਡਲ  Swaalina ਅਤੇ Vadda Grewal ਵੀ ਨਜ਼ਰ ਆਉਣਗੇ ਫਿਲਮ Tru Makers ਦੀ ਬਹੁਤ ਸੋਹਣੀ ਡਾਇਰੈਕਸ਼ਨ ਅਧੀਨ ਬਣਾਈ ਗਈ ਹੈ, ਫਿਲਮ ਦਾ ਨਿਰਮਾਣ Charanjit Singh ਵਲੋਂ ਕੀਤਾ ਗਿਆ ਹੈ ਇਹ ਫਿਲਮ 21 ਫਰਵਰੀ 2020 ਨੂੰ Geet Mp3 ਅਤੇ Omjee Star Studios ਦੇ ਲੇਬਲ ਹੇਠ,ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। 

Related Posts: