Popular Countries

Navraj Hans ਦੇ ਨਵੇਂ ਗੀਤ 'Khaas' ਦਾ ਟੀਜ਼ਰ ਆਇਆ ਸਾਹਮਣੇ , ਦਰਸ਼ਕਾਂ ਵਲੋਂ ਖੂਬ ਕੀਤਾ ਜਾ ਰਿਹਾ ਪਸੰਦ

By Harpreet Kaur . 11th August 2020 06:12pm
Navraj Hans ਦੇ ਨਵੇਂ ਗੀਤ 'Khaas' ਦਾ ਟੀਜ਼ਰ ਆਇਆ ਸਾਹਮਣੇ , ਦਰਸ਼ਕਾਂ ਵਲੋਂ ਖੂਬ ਕੀਤਾ ਜਾ ਰਿਹਾ ਪਸੰਦ







ਪੰਜਾਬੀ ਇੰਡਸਟਰੀ ਦੇ ਬਹੁਤ ਹੀ ਸੁਰੀਲੇ ਗਾਇਕ Navraj Hans ਦੇ ਨਵੇਂ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ । ਇਸ ਗੀਤ ਨੂੰ ‘Khaas ’ ਟਾਈਟਲ ਹੇਠ ਜਲਦ ਹੀ ਰਿਲੀਜ਼ ਕੀਤਾ ਜਾਵੇਗਾ, ਪਰ ਉਸ ਤੋਂ ਪਹਿਲਾਂ ਇਸ ਗੀਤ ਦਾ ਟੀਜ਼ਰ ਖੂਬ ਧੱਕ ਪਾ ਰਿਹਾ ਹੈ । ਜੇ ਤੁਸੀ ਅਜੇ ਵੀ ਨਹੀਂ ਦੇਖਿਆ ਤਾਂ ਦੇਖੋ ਵੀਡੀਓ 




ਗੀਤ ਦੇ ਬੋਲ ਆਜ਼ਾਦ ਦੇ ਲਿਖੇ ਹੋਏ ਹਨ ਜਦੋਂਕਿ ਫੀਮੇਲ ਮਾਡਲ ਦੇ ਤੌਰ ‘ਤੇ Ihana Dhillon ਨਜ਼ਰ ਆ ਰਹੇ ਨੇ ।ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।ਇਹ ਇੱਕ ਸੈਡ ਸੌਂਗ ਹੈ, ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਪਰ ਪੂਰਾ ਗੀਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ । 




ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਦੇ ਵੱਡੇ ਪੁੱਤਰ Navraj Hans ਨੇ ਕਈ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਦੇ ਨਾਲ ਹੀ ਉਹ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।