ਪੰਜਾਬੀ ਸੁਪਰਸਟਾਰ ਗਾਇਕ Tarsem Jassar ਜਿਹਨਾਂ ਦੀ ਕਾਫੀ ਫੈਨ ਫਲੋਈਂਗ ਹੈ ਤੇ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਜੀ ਹਾਂ ਪੰਜਾਬੀ ਗਾਇਕ Tarsem Jassar ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ । 'My Pride'ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । ਇਸ ਦੀ ਜਾਣਕਾਰੀ Tarsem Jassar ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਗੀਤ ਦੇ ਟੀਜ਼ਰ ਰਾਹੀਂ ਸਾਂਝੀ ਕੀਤੀ ਹੈ।
ਦੇਖੋ ਟੀਜ਼ਰ
ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ Tarsem Jassar ਨੇ ਹੀ ਲਿਖੇ ਹਨ । ਗਾਣੇ ਵਿੱਚ ਰੈਪ Fatehdoe ਨੇ ਕੀਤਾ ਹੈ ਤੇ ਗੀਤ ਨੂੰ ਮਿਊਜ਼ਿਕ Pendu Boys ਨੇ ਦਿੱਤਾ ਹੈ । ਪੂਰਾ ਗੀਤ 4 ਜੁਲਾਈ ਨੂੰ ਆਏਗਾ । ਸ਼ਰਨ ਆਰਟ ਦੇ ਨਿਰਦੇਸ਼ਨ ਹੇਠ ਗਾਣੇ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ । ਇਸ ਗਾਣੇ ਨੂੰ ਲੈ ਕੇ Tarsem Jassar ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ, ਤੇ ਉਹ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।
ਜੇ ਗੱਲ ਕਰੀਏ tarsem jassar ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਇੱਕ ਬਹੁਤ ਹੀ ਵਧੀਆ ਮਾਡਲ ਵੀ ਹਨ ਅਤੇ tarsem jassar ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਇਸ ਤੋਂ ਪਹਿਲਾਂ ਉਹਨਾਂ ਦਾ ਗੀਤ 'No Blame ' ਰਿਲੀਜ਼ ਹੋਇਆ ਸੀ ਜੋ ਕਿ ਦਰਸ਼ਕਾਂ ਵਲੋਂ ਉਹਨਾਂ ਦੇ ਇਸ ਗੀਤ ਨੂੰ ਖੂਬ ਪਸੰਦ ਕੀਤਾ ਗਿਆ ਇਸ ਗੀਤ ਨੂੰ ਆਵਾਜ਼ ਖੁਦ tarsem jassar ਨੇ ਦਿੱਤੀ ਸੀ ।