Popular Countries

ਇਹ ਤਸਵੀਰ ਹੈ ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਐਕਟਰ Amrinder Gill ਦੀ , ਕੀ ਤੁਸੀਂ ਪਛਾਣਿਆ !

By Harpreet Kaur . 23rd September 2020 12:17pm
ਇਹ ਤਸਵੀਰ ਹੈ ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਐਕਟਰ Amrinder Gill ਦੀ , ਕੀ ਤੁਸੀਂ ਪਛਾਣਿਆ !




 ਪੰਜਾਬੀ ਗਾਇਕ ਤੇ ਐਕਟਰ Amrinder Gill ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ਉਹਨਾਂ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ Amrinder Gill ਪਛਾਣ ‘ਚ ਵੀ ਨਹੀਂ ਆ ਰਹੇ ਹਨ । Amrinder Gill ਇਸ ਤਸਵੀਰ ‘ਚ ਬਹੁਤ ਹੀ ਦੁਬਲੇ ਪਤਲੇ ਵਿਖਾਈ ਦੇ ਰਹੇ ਹਨ ਅਤੇ ਪਛਾਣ ‘ਚ ਵੀ ਨਹੀਂ ਆ ਰਹੇ ।





ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟਸ ਕਰ ਰਹੇ ਨੇ । Amrinder Gill ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ ਅਤੇ ਆਪਣੀ ਨਿੱਜੀ ਜ਼ਿੰਦਗੀ ਤੋਂ ਵੀ ਮੀਡੀਆ ਨੂੰ ਦੂਰ ਹੀ ਰੱਖਦੇ ਹਨ ।




Amrinder Gill ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। Amrinder Gill  ਨੇ ਆਪਣੀ ਕਰੀਅਰ ਦੀ ਸ਼ੁਰੂਆਤ ਫਿਲਮ 'Munde Uk DE' ਕੀਤੀ ਜੋ ਕਿ ਸਾਲ 2009 ਵਿੱਚ ਰਿਲੀਜ਼ ਹੋਈ ਸੀ।



ਇਸ ਫਿਲਮ ਵਿੱਚ Jimmy Shergill, Rana Ranbir, Neeru Bajwa , Gurpreet Ghuggi ਵਰਗੇ ਕਈ ਹਿੱਟ ਸਿਤਾਰੇ ਸਨ।ਇਹ ਰੋਮਾਂਟਿਕ ਫਿਲਮ ਰਿਲੀਜ਼ ਹੁੰਦੇ ਹੀ ਸਿਨੇਮਾ ਘਰਾਂ ਤੇ ਛਾ ਗਈ।ਇਸ ਤੋਂ ਬਾਅਦ Amrinder Gill ਨੇ ਫਿਲਮ 'Angrej' ‘ਚ ਕੰਮ ਕੀਤਾ ਜੋ ਕਿ ਇਤਿਹਾਸਕ  ਰੋਮਾਂਟਿਕ ਫਿਲਮ ਸੀ। ਇਸ ਤੋਂ ਇਲਾਵਾਂ Amrinder Gill ਨੇ ਪੰਜਾਬੀ ਮਿਊਜ਼ਿਕ ਜਗਤ ਨੂੰ Phullan Di Vel , Leekan, Mera Deewanapan, Yaarian, Pendu, Sohni Kuri ਵਰਗਾ ਕਈ ਹਿੱਟ ਗੀਤਾਂ ਦਿੱਤੇ ਨੇ ।