Popular Countries

Jass Manak ਨੂੰ ਉਹਨਾਂ ਦੇ ਦੋਸਤਾਂ ਨੇ Birthday ਤੇ ਇੰਝ ਦਿੱਤਾ Surprise

By Harpreet Kaur . 12th February 2020 12:24pm
Jass Manak ਨੂੰ ਉਹਨਾਂ ਦੇ ਦੋਸਤਾਂ ਨੇ Birthday ਤੇ ਇੰਝ ਦਿੱਤਾ Surprise


ਪਾਲੀਵੁਡ ਇੰਡਸਟਰੀ ਵਿੱਚ ਆਪਣੇ ਗੀਤਾਂ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ Jass Manak ਦਾ ਅੱਜ ਜਨਮਦਿਨ ਹੈ, ਅੱਜ Jass Manak ਆਪਣਾ 21 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ Jass Manak ਦਾ ਜਨਮ 12 ਫਰਵਰੀ 1999 ਨੂੰ 'Kapurthala' ਪੰਜਾਬ ਭਾਰਤ ਵਿਖੇ ਹੋਇਆ ਸੀ Jass Manak ਨੇ ਬਹੁਤ ਥੋੜ੍ਹੇ ਸਮੇਂ ਵਿੱਚ ਮਿਊਜ਼ਿਕ ਇੰਡਸਟਰੀ ਵਿੱਚ ਖਾਸ ਜਗ੍ਹਾ ਬਣਾਈ ਹੈ Jass Manak ਨੇ ਆਪਣੀ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਆਪਣੇ ਪਹਿਲੇ ਗੀਤ 'U TURN' ਨਾਲ 2017 ਵਿੱਚ ਕੀਤੀ ਸੀ, 2018 ਵਿੱਚ Jass Manak ਨੇ 'Without You' ਗੀਤ ਰਿਲੀਜ਼ ਕੀਤਾ ਸੀ ਅਤੇ ਇਸ ਗੀਤ ਤੋਂ ਬਾਅਦ Jass Manak ਨੇ ਗੀਤ 'PRADA'  ਰਿਲੀਜ਼ ਕੀਤਾ ਜਿਸ ਨਾਲ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਜੋ ਕਿ ਲੋਕਾਂ ਵਲੋਂ ਯੂਟਿਊਬ ਤੇ 500 ਮਿਲੀਅਨ ਤੋਂ ਵੀ ਵੱਧ ਦੇਖਿਆ ਗਿਆ ਹੈ ਅਤੇ ਦਰਸ਼ਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਅਤੇ ਉਹਨਾ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਹੈ। 



Jass Manak Birthday Surprise


Jass Manak Birthday Surprise


ਦਰਅਸਲ ਹਾਲ ਹੀ ਵਿੱਚ Jass Manak ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਖੁਦ ਨੂੰ ਬਰਥਡੇ ਵਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ Jass Manak ਨੇ  ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਖਾਸ ਦੋਸਤਾਂ ਨਾਲ ਕੇਕ ਕੱਟ ਰਹੇ ਹਨ।ਉੱਥੇ ਹੀ Jass Manak ਦੀਆਂ ਇਹਨਾਂ ਤਸਵੀਰਾਂ ਅਤੇ ਵੀਡੀਓ ਉੱਤੇ ਤਮਾਮ ਸੈਲੀਬ੍ਰੀਟੀਜ ਅਤੇ Jass Manak ਦੇ ਫੈਨਜ਼ ਉਹਨਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।


ਇਸ ਤੋਂ ਇਲਾਵਾਂ Jass Manak ਨੇ Kalli Ho Gai,Boss, Viah,ਅਤੇ Suit Punjabi ਵਰਗੇ ਹੋਰ ਵੀ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ ਜੋ ਵਪਾਰਕ ਸੁਪਰਹਿੱਟ ਗੀਤ ਬਣ ਗਏ ਸੀ ਇਸ ਦੇ ਨਾਲ ਹੀ ਉਹ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਵਾਜ ਦਾ ਜਾਦੂ ਵੀ ਬਿਖੇਰ ਚੁੱਕੇ ਹਨ ਜਿਵੇਂ ਕਿ ਪੰਜਾਬੀ ਫਿਲਮ 'Sikander 2' ਵਿੱਚ Rabb Wangu ਅਤੇ bandook ਅਤੇ ਹਾਲ ਹੀ ਵਿੱਚ 2020 ਦੀ ਫਿਲਮ 'Shoot Da Order' ਵਿੱਚ ਗੀਤ Shoot Da Order ਵਰਗੇ ਗੀਤ ਗਾਏ ਹਨ ਜੋ ਕਿ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੇ ਗਏ ਹਨ Jass Manak ਸੰਗੀਤ ਦੇ ਲੇਬਲ ਗੀਤ Geet Mp3 ਨਾਲ ਜੁੜੇ ਹੋਏ ਹਨ, ਜਿਸ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ। 

ਦੱਸਣਯੋਗ ਹੈ ਕਿ 'Boss' ਗੀਤ ਨੂੰ ਲੈ ਕੇ ਜੱਸ ਮਾਣਕ ਦਾ ਕਾਫੀ ਵਿਵਾਦ ਛਿੜਿਆ ਰਿਹਾ Jass Manak'ਤੇ ਗੀਤ ਚੋਰੀ ਕਰਨ ਦਾ ਦੋਸ਼ ਲੱਗਾ ਸੀ।ਹਾਲਾਂਕਿ ਉਹਨਾਂ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਿਕਾਰਿਆ ਸੀ Jass Manak ਨੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਲਈ ਆਪਣੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਵੀ ਚੁੱਕੀ ਸੀ Jass Manak ਨੇ ਸਾਬਿਤ ਕੀਤਾ ਸੀ ਕਿ 'Boss' ਗੀਤ ਮੇਰਾ ਹੀ ਲਿਖਿਆ ਹੈ।  

ਅੱਜ Jass Manak ਦੇ ਜਨਮ ਦਿਨ ਦੇ ਖਾਸ ਮੌਕੇ 'ਤੇ ਆਓ ਆਪਾਂ ਉਹਨਾਂ ਦੇ ਕੁਝ ਖਾਸ ਗੀਤਾਂ ਤੇ ਝਾਤ ਮਾਰੀਏ,ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਤੇ ਪਿਆਰ ਮਿਲਿਆ ਹੈ

(PRADA)



(Suit Punjabi )



(Viah)



Related Posts: