Popular Countries

Ranjit Bawa ਤੇ Ginni Kapoor ਦਾ ਇਹ ਵੀਡੀਓ ਹੋਇਆ ਵਾਇਰਲ, ਦਰਸ਼ਕਾਂ ਨੂੰ ਖੂਬ ਆ ਰਿਹਾ ਪਸੰਦ

By Harpreet Kaur . 11th July 2020 11:11am
 Ranjit Bawa ਤੇ Ginni Kapoor ਦਾ ਇਹ ਵੀਡੀਓ ਹੋਇਆ ਵਾਇਰਲ, ਦਰਸ਼ਕਾਂ ਨੂੰ ਖੂਬ ਆ ਰਿਹਾ ਪਸੰਦ



ਗਾਇਕੀ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ ਵਿੱਚ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਵਾਲੇ Ranjit Bawa ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਪੰਜਾਬੀ ਗਾਇਕ Ranjit Bawa ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਇੰਸਟਾਗ੍ਰਾਮ ਪਲੇਟਫਾਰਮ ਉੱਤੇ Ranjit Bawa ਦਾ ਪੁਰਾਣਾ ਗੀਤ ਚੰਡੀਗੜ੍ਹ ਰਿਟਰਨਜ਼ (ਤਿੰਨ ਲੱਖ) ਛਾਇਆ ਹੋਇਆ ਹੈ । ਫੈਨਜ਼ ਇਸ ਗੀਤ ਉੱਤੇ ਵੀਡੀਓ ਬਣਾ ਕੇ ਸ਼ੇਅਰ ਕਰ ਰਹੇ ਨੇ ।



ਅਜਿਹੇ ‘ਚ Ginni Kapoor ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ Ranjit Bawa ਦੇ ਨਾਲ ਚੰਡੀਗੜ੍ਹ ਰਿਟਨਜ਼ ਵਾਲੇ ਗੀਤ ਉੱਤੇ ਨੱਚਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । Ginni Kapoor ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਨੇ ।




ਜੇ ਗੱਲ ਕਰੀਏ Ranjit Bawa ਦੇ ਹਾਲ ਹੀ ਵਿੱਚ ਕੀਤੇ ਕੰਮ ਦੀ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ 'Ja Ve Mundya' ,' Velly Tere Pind De' , 'Bomb Jigre' , 'Apnya Di' ਅਤੇ ' Ik Tare Wala' 



ਗਾਇਕੀ ਦੇ ਨਾਲ ਨਾਲ ਜਦੋਂ Ranjit Bawa ਫ਼ਿਲਮੀ ਦੁਨੀਆਂ ਵਿਚ ਆਏ ਤਾਂ , ਉਹਨਾਂ ਨੇ ਅਦਾਕਾਰੀ ਵਿਚ ਵੀ ਕਮਾਲ ਕਰ ਦਿੱਤਾ  ਜਿਵੇਂ ‘High End Yaariyaan’ ਤੇ ‘Tara Mira’ 'Toofan Singh' , 'Vekh Baraatan Challiyan', 'Mr & Mrs 420 Returns' ਵਰਗੀਆਂ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਬੁਹਤ ਪਸੰਦ ਕੀਤਾ ਗਿਆ।