Popular Countries

Harrdy Sandhu ਤੇ Afsana Khan ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ 'Titliaan' ਗੀਤ , ਪੋਸਟਰ ਕੀਤਾ ਸਾਂਝਾ

By Harpreet Kaur . 21st July 2020 04:15pm
Harrdy Sandhu ਤੇ Afsana Khan ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ 'Titliaan' ਗੀਤ , ਪੋਸਟਰ ਕੀਤਾ ਸਾਂਝਾ



ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ Harrdy Sandhu ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਤੁਹਾਨੂੰ ਦੱਸ ਦੇਈਏ ਕਿ ਗਾਇਕ Harrdy Sandhu  (Titliaan ) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਜਿਸਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਰਾਹੀਂ ਸਾਂਝੀ ਕੀਤੀ ਹੈ ਤੇ Harrdy Sandhu ਨੇ ਕੈਪਸ਼ਨ ਚ ਲਿਖਿਆ ਹੈ, Surprise! Surprise! Something very very beautiful coming your way.

ਆਓ ਤੁਸੀ ਵੀ ਇਸ ਗੀਤ ਦੇ ਪੋਸਟਰ ਤੇ ਇੱਕ ਨਜ਼ਰ ਮਾਰੋ।


 ਇਸ ਗੀਤ ਦੇ ਬੋਲ Jaani ਨੇ ਲਿਖੇ ਨੇ । ਵੀਡੀਓ Arvinder Khaira ਵੱਲੋਂ ਤਿਆਰ ਕੀਤੀ ਗਈ ਹੈ । ਇਸ ਗੀਤ ‘ਚ Harrdy Sandhu ਦੇ ਨਾਲ Afsana Khan ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ । Sargun Mehta ਵੀ ਇਸ ਗੀਤ ਵਿੱਚ Harrdy Sandhu ਦੇ ਨਾਲ ਨਜ਼ਰ ਆਉਣਗੇ। 


View this post on Instagram

Brothers for life ❤️ @jaani777 @bpraak

A post shared by Harrdy Sandhu (@harrdysandhu) on



ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਦੀ ਰਿਲੀਜ਼ਿੰਗ ਡੇਟ ਦਾ ਹਾਲੇ ਖੁਲਾਸਾ ਨਹੀਂ ਹੋਇਆ ਹੈ । ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਬਹੁਤ ਉਤਸੁਕ ਨਜ਼ਰ ਆ ਰਹੇ ਨੇ । ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ।


View this post on Instagram

Okay okay last 🤓

A post shared by Harrdy Sandhu (@harrdysandhu) on



ਜੇਕਰ ਗੱਲ ਕੀਤੀ ਜਾਵੇ Harrdy Sandhu ਦੇ ਵਰਕ ਫਰੰਟ ਦੀ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਸ ਕਾਰਨ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ ਉਹਨਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ ।